14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਮੇਸ਼ਰ ਦੁਆਰ ਚੈਰੀਟੇਬਲ ਟਰੱਸਟ ਨੇ ਕਰਵਾਇਆ 2 ਦਿਨਾਂ ਸ਼ਹੀਦੀ ਸਮਾਗਮ <br/>

ਅਜੀਤ ਡੈਸਕ 28-12-2025
ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਬਲਜਿੰਦਰ ਸਿੰਘ)-ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਪ੍ਰ੍ਰਮੇਸ਼ਰ ਦੁਆਰ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਨੇੜੇ ਬਸੀ ਰੋਡ ਵਿਖੇ 2 ਦਿਨਾਂ ਸ਼ਹੀਦੀ ਸਭਾ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਦੋਨੋਂ ਦਿਨ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਠਾਠਾਂ ਮਾਰਦੇ ਸੰਗਤਾਂ ਦੇ ਇਕੱਠ ਨੂੰ ਕੀਰਤਨ ਅਤੇ ਸਰਹਿੰਦ ਦੀ ਧਰਤੀ ਦਾ ਲਹੂ ਭਿੱਜਾ ਇਤਿਹਾਸ ਸਰਵਣ ਕਰਵਾਇਆ | ਇਸ ਦੌਰਾਨ ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਮਾਗਮਾਂ ਦਾ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ ਉਹ ਆਪਣੇ ਵਿਰਸੇ ਨਾਲ ਜੁੜ ਕੇ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਣ | ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਬਾ ਕਸ਼ਮੀਰ ਸਿੰਘ ਕਰਨਾਲ ਵਾਲੇ, ਬਾਬਾ ਨਰਿੰਦਰ ਸਿੰਘ ਅਲੌਹਰਾਂ, ਬਾਬਾ ਰਾਮ ਸਿੰਘ ਜਲੂਰ ਵਾਲੇ, ਰੁਪਿੰਦਰ ਸਿੰਘ ਹੈਪੀ ਵਿਧਾਇਕ ਬਸੀ ਪਠਾਣਾਂ, ਐਡਵੋਕੇਟ ਲਖਵੀਰ ਸਿੰਘ ਰਾਏ ਵਿਧਾਇਕ ਹਲਕਾ ਫ਼ਤਹਿਗੜ੍ਹ ਸਾਹਿਬ, ਨਰਿੰਦਰ ਸਿੰਘ ਸੇਖੋਂ, ਘੁੰਮਣ ਬ੍ਰਦਰਜ਼, ਭੁਪਿੰਦਰ ਸਿੰਘ ਢਿੱਲੋਂ, ਮਨਿੰਦਰ ਸਿੰਘ ਗਿੱਲ, ਮਨਜੀਤ ਸਿੰਘ ਐਸ.ਡੀ.ਓ, ਹਰਪਾਲ ਸਿੰਘ ਮਾਂਗਟ, ਆਸਾ ਸਿੰਘ, ਗੁਰਮੀਤ ਸਿੰਘ ਗੁਰੀ, ਇੰਦਰਜੀਤ ਸਿੰਘ, ਹਰਿੰਦਰ ਸਿੰਘ, ਆਨੰਦ ਪਨੇਸਰ, ਅਮਰੀਕ ਸਿੰਘ ਮੰਡੇਰ, ਸਤਨਾਮ ਸਿੰਘ ਤਲਾਣੀਆਂ ਅਤੇ ਭਾਈ ਸੁਰਿੰਦਰ ਸਿੰਘ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਕੇਂਦਰ ਦੀ ਨਵੀਂ ਮਨਰੇਗਾ ਯੋਜਨਾ ਮਜ਼ਦੂਰਾਂ ਅਤੇ ਸੰਘੀ ਢਾਂਚੇ 'ਤੇ ਸਿੱਧਾ ਹਮਲਾ-ਸੌਂਦ <br/> ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਨੇ ਆਪਣੇ ਮਾਲਕ ਨੂੰ ਮੌਤ ਦੇ ਘਾਟ ਉਤਾਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।