08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

1 ਕਰੋੜ ਦੇ ਇਨਾਮੀ ਗਣੇਸ਼ ਉਈਕੇ ਸਣੇ 6 ਨਕਸਲੀ ਹਲਾਕ

ਅਜੀਤ ਡੈਸਕ 26-12-2025

ਭੁਬਨੇਸ਼ਵਰ/ਨਵੀਂ ਦਿੱਲੀ, 25 ਦਸੰਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਓਡੀਸ਼ਾ ਦੇ ਕੰਧਮਾਲ ਜੰਗਲਾਂ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ ਮਾਓਵਾਦੀ ਕੇਂਦਰੀ ਕਮੇਟੀ ਦੇ ਮੈਂਬਰ ਗਣੇਸ਼ ਉਈਕੇ ਅਤੇ ਪੰਜ ਹੋਰ ਨਕਸਲੀਆਂ ਨੂੰ ਮਾਰ ਦਿੱਤਾ ਗਿਆ ਹੈ। ਅਮਿਤ ਸ਼ਾਹ ਨੇ ਐਕਸ 'ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਇਸ ਨੂੰ ਨਕਸਲ ਮੁਕਤ ਭਾਰਤ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਉਨ੍ਹਾਂ ਦੱਸਿਆ ਕਿ ਓਡੀਸ਼ਾ ਦੇ ਕੰਧਮਾਲ ਵਿਚ ਇੱਕ ਵੱਡੇ ਅਪਰੇਸ਼ਨ ਵਿੱਚ ਕੇਂਦਰੀ ਕਮੇਟੀ ਦੇ ਮੈਂਬਰ ਗਣੇਸ਼ ਉਈਕੇ ਸਮੇਤ 6 ਨਕਸਲੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਵੱਡੀ ਸਫਲਤਾ ਨਾਲ ਓੜੀਸਾ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਅਸੀਂ 31 ਮਾਰਚ, 2026 ਤੋਂ ਪਹਿਲਾਂ ਨਕਸਲਵਾਦ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਸੀ.ਪੀ.ਆਈ (ਮਾਓਵਾਦੀ) ਕੇਂਦਰੀ ਕਮੇਟੀ ਦੇ ਮੈਂਬਰ ਉਈਕੇ 'ਤੇ 1.1 ਕਰੋੜ ਰੁਪਏ ਦਾ ਇਨਾਮ ਸੀ। ਉਹ ਓੜੀਸਾ ਵਿੱਚ ਪਾਬੰਦੀਸ਼ੁਦਾ ਸੰਗਠਨ ਦਾ ਮੁਖੀ ਸੀ। ਇਹ ਜਾਣਕਾਰੀ ਸੂਬੇ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨਾਲ ਮੁਕਾਬਲਾ ਚੱਕਾਪੜ ਪੁਲਿਸ ਸਟੇਸ਼ਨ ਖੇਤਰ ਦੇ ਇੱਕ ਜੰਗਲ ਵਿੱਚ ਹੋਇਆ। ਗਣੇਸ਼ ਉਈਕੇ (69) ਨੂੰ ਉਸ ਦੇ ਉਪਨਾਮ ਪੱਕਾ ਹਨੂੰਮੰਤੂ, ਰਾਜੇਸ਼ ਤਿਵਾੜੀ, ਚਮਰੂ ਅਤੇ ਰੂਪਾ ਨਾਲ ਵੀ ਜਾਣਿਆ ਜਾਂਦਾ ਸੀ।

ਪਿਛਲੀ ਖ਼ਬਰ ਫ਼ੌਜ ਨੇ ਜਵਾਨਾਂ ਲਈ ਸੋਸ਼ਲ ਮੀਡੀਆ ਨਿਯਮਾਂ 'ਚ ਦਿੱਤੀ ਢਿੱਲ ਅਗਲੀ ਖ਼ਬਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਰਕਾਰ ਦੀ ਕਾਰਵਾਈ ਸਹੀ-ਥਰੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।