20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹਾਈ ਕੋਰਟ ਵਲੋਂ ਅਨਿਲ ਅੰਬਾਨੀ ਨੂੰ ਰਾਹਤ

ਅਜੀਤ ਡੈਸਕ 25-12-2025
ਮੁੰਬਈ, 24 ਦਸੰਬਰ (ਏਜੰਸੀ)-ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਤਿੰਨ ਬੈਂਕਾਂ ਦੇ ਇਕ ਸਮੂਹ ਵਲੋਂ ਅਨਿਲ ਅੰਬਾਨੀ ਅਤੇ ਆਰ.ਕਾਮ (ਰਿਲਾਇੰਸ ਕਮਿਊਨੀਕੇਸ਼ਨ) ਦੇ ਖ਼ਿਲਾਫ਼ ਧੋਖਾਧੜੀ ਮਾਮਲੇ 'ਚ ਕਾਰਵਾਈਆਂ 'ਤੇ ਰੋਕ ਲਗਾ ਦਿੱਤੀ ਅਤੇ ਇਸ ਨੂੰ ਆਰ.ਬੀ.ਆਈ. ਦੇ ਲਾਜ਼ਮੀ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ | ਇੰਡੀਅਨ ਓਵਰਸੀਜ਼ ਬੈਂਕ, ਆਈ.ਡੀ.ਬੀ.ਆਈ. ਬੈਂਕ ਅਤੇ ਬੈਂਕ ਆਫ਼ ਬੜੌਦਾ ਦੁਆਰਾ ਸਾਰੀਆਂ ਮੌਜੂਦਾ ਅਤੇ ਭਵਿੱਖੀ ਕਾਰਵਾਈਆਂ 'ਤੇ ਰੋਕ ਲਗਾ ਕੇ ਅੰਬਾਨੀ ਅਤੇ ਉਸ ਦੀ ਕੰਪਨੀ ਨੂੰ ਅੰਤਰਿਮ ਰਾਹਤ ਦਿੰਦੇ ਹੋਏ ਜਸਟਿਸ ਮਿਲਿੰਦ ਜਾਧਵ ਨੇ ਕਿਹਾ ਕਿ ਬੈਂਕਾਂ ਦਾ ਇਹ ਕਦਮ ਕਾਨੂੰਨੀ ਤÏਰ 'ਤੇ ਦੋਸ਼ਪੂਰਨ ਫੋਰੈਂਸਿਕ ਆਡਿਟ 'ਤੇ ਆਧਾਰਿਤ ਸੀ ਅਤੇ ਇਸ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਲਾਜ਼ਮੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ |

ਪਿਛਲੀ ਖ਼ਬਰ ਮਾਨ ਸਰਕਾਰ ਨੇ ਸ਼ਹਿਰੀ ਤੇ ਉਦਯੋਗਿਕ ਸੁਧਾਰਾਂ 'ਚ ਲਿਆਂਦੀ ਤੇਜ਼ੀ-ਹਰਦੀਪ ਸਿੰਘ ਮੁੰਡੀਆਂ <br/> ਅਗਲੀ ਖ਼ਬਰ ਸੇਂਗਰ ਦੀ ਜੇਲ੍ਹ ਦੀ ਸਜ਼ਾ ਮੁਅੱਤਲ ਕਰਨ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਪੀੜਤਾ ਫ਼ੈਸਲੇ ਨੂੰ ਆਪਣੇ ਪਰਿਵਾਰ ਲਈ ਮੌਤ ਕਰਾਰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।