23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਖੇਡਦੇ ਸਮੇਂ ਡੰੂਘੇ ਡੱਗ 'ਚ ਡਿਗਣ ਕਾਰਨ ਬੱਚੀ ਦੀ ਮੌਤ

ਅਜੀਤ ਡੈਸਕ 08-12-2025
ਬਠਿੰਡਾ, 7 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ-ਮਾਨਸਾ ਰੋਡ ਵਿਖੇ ਐੱਚ.ਬੀ.ਐਨ. ਕਾਲੋਨੀ ਦੇ ਕੁਆਰਟਰ ਸਥਿਤ ਇਕ 7 ਸਾਲ ਦੀ ਬੱਚੀ ਦੀ ਡੰੂਘੇ ਡੱਗ 'ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਮਿਲਣ 'ਤੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਮੈਂਬਰ ਘਟਨਾ ਸਥਾਨ ਉੱਪਰ ਪਹੁੰਚੇ, ਜਿਨ੍ਹਾਂ ਨੇ ਬੱਚੀ ਨੂੰ 20 ਫੁੱਟ ਡੂੰਘੇ ਡੱਗ ਵਿਚੋਂ ਬਾਹਰ ਕੱਢਿਆ | ਇਸ ਮਾਮਲੇ ਸੰਬੰਧੀ ਸੰਸਥਾ ਮੈਂਬਰ ਸੰਦੀਪ ਗਿੱਲ ਅਤੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਰੋਡ ਵਿਖੇ ਐੱਚ.ਬੀ.ਐਨ ਕਾਲੋਨੀ ਦੇ ਕੁਆਰਟਰ 'ਚ ਇਕ 7 ਸਾਲ ਦੀ ਬੱਚੀ ਜੋ ਕਿ ਖੇਡ ਰਹੀ ਸੀ, ਅਚਾਨਕ ਉਹ ਲਾਪਤਾ ਹੋ ਗਈ | ਪੁਲਿਸ ਅਤੇ ਬੱਚੀ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ, ਪਰ ਉੱਥੇ ਹੀ ਬਣੇ 20 ਫੁੱਟ ਡੰੂਘੇ ਡੱਗ 'ਚ ਬੱਚੀ ਦੀ ਲਾਸ਼ ਉੱਪਰ ਆਉਣ ਕਾਰਨ ਬੱਚੀ ਦਾ ਪਤਾ ਲੱਗ ਗਿਆ | ਥਾਣਾ ਸਦਰ ਪੁਲਿਸ ਕਾਰਵਾਈ ਦੇ ਬਾਅਦ ਸੰਸਥਾ ਨੇ ਬੱਚੀ ਦੀ ਲਾਸ਼ ਨੂੰ ਬਾਹਰ ਕੱਢ ਕੇ ਏਮਜ਼ ਹਸਪਤਾਲ 'ਚ ਪਹੁੰਚਾਇਆ, ਜਿਸ ਦੀ ਸ਼ਨਾਖਤ ਬਿਊਟੀ ਕੁਮਾਰੀ ਐੱਚ.ਬੀ.ਐਨ ਕਾਲੋਨੀ ਵਜੋਂ ਹੋਈ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਹਵਾਈ ਅੱਡੇ 'ਤੇ ਕੰਟਰੋਲ ਰੂਮ ਸਥਾਪਤ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਦੇਖਣ ਨੂੰ ਮਿਲਿਆ ਅਨੋਖਾ ਰੰਗ-ਢੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।