07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿਉ ਵਲੋਂ ਪੁੱਤਰ ਦੀ ਇੱਟਾਂ ਮਾਰ ਕੇ ਹੱਤਿਆ <br/>

ਅਜੀਤ ਡੈਸਕ 07-12-2025

ਅਜਨਾਲਾ (ਅੰਮਿ੍ਤਸਰ), 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਘਰੇਲੂ ਕਲੇਸ਼ ਦੇ ਚੱਲਦਿਆਂ ਪੇਕੇ ਘਰ ਰਹਿ ਰਹੀ ਪਤਨੀ ਨੂੰ ਆਪਣੇ ਘਰ ਲਿਆ ਕੇ ਮੁੜ ਆਪਣਾ ਘਰ ਵਸਾਉਣ ਦੀ ਸੋਚ ਰਹੇ ਇਕ ਨੌਜਵਾਨ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦ ਬੀਤੇ ਕੱਲ੍ਹ ਉਕਤ ਨੌਜਵਾਨ ਤੇ ਉਸਦੇ ਪਿਤਾ ਵਿਚਾਲੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਪਿਤਾ ਨੂੰ ਇੰਨਾ ਜ਼ਿਆਦਾ ਗ਼ੁੱਸਾ ਆ ਗਿਆ ਕੇ ਉਸ ਵਲੋਂ ਆਪਣੇ ਜਿਗਰ ਦੇ ਟੋਟੇ (ਇਕਲੌਤੇ ਪੁੱਤਰ) ਨੂੰ ਇੱਟਾਂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ | ਮਿ੍ਤਕ ਦੀ ਪਤਨੀ ਨਵਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਵਾਸੀ ਪਿੰਡ ਲੰਗੋਮਾਹਲ ਨੇ ਦੱਸਿਆ ਕਿ ਮੇਰਾ ਪਤੀ ਮੈਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਸੀ ਤੇ ਸਾਡੀ ਫ਼ੋਨ 'ਤੇ ਗੱਲਬਾਤ ਵੀ ਹੁੰਦੀ ਸੀ ਪਰ ਮੇਰਾ ਸੱਸ ਸਹੁਰਾ ਮੇਰੇ ਪਤੀ ਸਿਮਰਜੰਗ ਸਿੰਘ ਦਾ ਵਿਆਹ ਹੋਰ ਕਿਸੇ ਕੁੜੀ ਨਾਲ ਕਰਨਾ ਚਾਹੁੰਦਾ ਸੀ | ਨਵਪ੍ਰੀਤ ਕੌਰ ਨੇ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਅੱਜ ਮੈਨੂੰ ਪਤਾ ਲੱਗਾ ਹੈ ਕਿ ਸੱਸ ਸਹੁਰੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ | ਉਧਰ ਜਦ ਇਸ ਸਾਰੇ ਮਾਮਲੇ ਸੰਬੰਧੀ ਥਾਣਾ ਅਜਨਾਲਾ ਦੇ ਐੱਸ.ਅੱੈਚ.ਓ ਇੰਸ: ਹਿਮਾਂਸ਼ੂ ਭਗਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਮਰਜੰਗ ਦੀ ਹੋਈ ਮੌਤ ਦੇ ਮਾਮਲੇ ਵਿਚ ਉਸਦੇ ਦਾਦਾ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕਿਆਮਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੇ ਪੋਤਰੇ ਸਿਮਰਜੰਗ ਸਿੰਘ ਨੇ ਆਪਣੇ ਪਿਤਾ ਹਰਪਾਲ ਸਿੰਘ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕੁੱਟਮਾਰ ਕਰਦਾ ਹੋਇਆ ਬਾਹਰ ਲੈ ਗਿਆ ਤੇ ਦੇਖਦਿਆਂ ਹੀ ਦੇਖਦਿਆਂ ਮੇਰੇ ਪੁੱਤਰ ਹਰਪਾਲ ਸਿੰਘ ਨੇ ਆਪਣੇ ਪੁੱਤਰ ਸਿਮਨਜੰਗ ਦੇ ਸਿਰ ਤੇ ਇੱਟ ਮਾਰ ਦਿੱਤੀ ਤੇ ਉਹ ਹੇਠਾਂ ਡਿੱਗਾ ਪਿਆ | ਜਿਸ ਤੋਂ ਬਾਅਦ ਉਸਨੇ ਇੱਟ ਦੇ ਕਈ ਹੋਰ ਵਾਰ ਸਿਮਰਜੰਗ ਉੱਪਰ ਕੀਤੇ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਐੱਸ.ਐੱਚ.ਓ. ਇੰਸ: ਹਿਮਾਂਸ਼ੂ ਭਗਤ ਨੇ ਅੱਗੇ ਦੱਸਿਆ ਕਿ ਕਸ਼ਮੀਰ ਸਿੰਘ ਦੇ ਬਿਆਨਾਂ ਤੇ ਹਰਪਾਲ ਸਿੰਘ ਤੇ ਉਸਦੀ ਪਤਨੀ ਸੁਖਬੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਹਰਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਪਿਛਲੀ ਖ਼ਬਰ ਮਿਲ ਰਹੇ ਹਨ ਭਾਜਪਾ ਦੇ ਵਧਦੇ ਪ੍ਰਭਾਵ ਦੇ ਸੰਕੇਤ <br/> ਅਗਲੀ ਖ਼ਬਰ ਬਾਜਵਾ ਤੇ ਸੋਨੀ ਵਲੋਂ ਰਾਜ ਚੋਣ ਕਮਿਸ਼ਨਰ ਚੌਧਰੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।