29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਾਕਿ ਨੇ ਅਰੁਣਾਚਲ ਪ੍ਰਦੇਸ਼ 'ਤੇ ਬੀਜਿੰਗ ਦੇ ਦਾਅਵੇ ਦਾ ਕੀਤਾ ਸਮਰਥਨ

ਅਜੀਤ ਡੈਸਕ 07-12-2025

ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅਰੁਣਾਚਲ ਪ੍ਰਦੇਸ਼ 'ਤੇ ਬੀਜਿੰਗ ਦੇ ਦਾਅਵੇ ਦਾ ਸਮਰਥਨ ਕੀਤਾ, ਜਿਸ ਨੂੰ ਉਹ ਦੱਖਣੀ ਤਿੱਬਤ ਜਾਂ ਚੀਨੀ ਭਾਸ਼ਾ 'ਚ ਜ਼ਾਂਗਨਾਨ ਕਹਿੰਦਾ ਹੈ | ਪਾਕਿ ਨੇ ਕਿਹਾ ਕਿ ਉਸ ਨੂੰ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਸੰਬੰਧਿਤ ਮਾਮਲਿਆਂ 'ਚ ਚੀਨ ਲਈ ਨਿਰੰਤਰ ਅਤੇ ਪੂਰਾ ਸਮਰਥਨ ਹੈ | ਪਾਕਿ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੂੰ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ 'ਜ਼ਾਂਗਨਾਨ' ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੀਆਂ ਟਿੱਪਣੀਆਂ ਅਤੇ ਨਵੀਂ ਦਿੱਲੀ ਅਤੇ ਭਾਰਤੀ ਮੀਡੀਆ ਦੇ ਜਵਾਬਾਂ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਸੀ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਤੋਂ ਹਜ਼ੂਰ ਸਾਹਿਬ ਲਈ ਰੇਲਵੇ ਵਿਭਾਗ ਵਲੋਂ ਰੂਟ ਪਲਾਨ ਤਿਆਰ <br/> ਅਗਲੀ ਖ਼ਬਰ ਗਿਆਨੀ ਗੁਲਸ਼ਨ ਦੀ ਧਾਰਮਿਕ ਪੁਸਤਕ 'ਜੀਵਨ ਗਾਥਾ ਸ੍ਰੀ ਗੁਰੂ ਅੰਗਦ ਦੇਵ ਜੀ' ਪ੍ਰਧਾਨ ਧਾਮੀ ਵਲੋਂ ਸੰਗਤ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।