12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਾਮਜ਼ਦਗੀ ਪੱਤਰ ਭਰਨ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਬਾਜਵਾ ਵਲੋਂ ਹਾਈ ਕੋਰਟ ਦਾ ਰੁਖ਼ <br/>

ਅਜੀਤ ਡੈਸਕ 06-12-2025
ਚੰਡੀਗੜ੍ਹ, 5 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਬੀਤੇ ਦਿਨ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਵਾਪਰੀਆਂ ਕਥਿਤ ਹਿੰਸਕ ਘਟਨਾਵਾਂ, 'ਆਪ' ਵਲੋਂ ਕੀਤੀ ਗਈ ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸੀ ਉਮੀਦਵਾਰਾਂ ਵਿਰੁੱਧ ਵਿਤਕਰੇ ਦੇ ਦੋਸ਼ਾਂ ਨੇ ਸਿਆਸੀ ਮਾਹੌਲ 'ਚ ਹਲਚਲ ਪੈਦਾ ਕਰ ਦਿੱਤੀ ਹੈ | ਇਨ੍ਹਾਂ ਗੰਭੀਰ ਸ਼ਿਕਾਇਤਾਂ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ | ਬਾਜਵਾ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ | ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਬੀਤੇ ਕੱਲ੍ਹ (4 ਦਸੰਬਰ) ਕਈ ਥਾਵਾਂ 'ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਗਿਆ |

ਪਿਛਲੀ ਖ਼ਬਰ ਪਟਿਆਲਾ ਦੇ ਐਸ.ਐਸ.ਪੀ. ਦੀ ਆਡੀਓ ਕਲਿੱਪ ਦੀ ਜਾਂਚ ਹੋਵੇ, ਸਹੀ ਪਾਏ ਜਾਣ 'ਤੇ ਅਜਿਹੇ ਅਧਿਕਾਰੀ ਬਰਖ਼ਾਸਤ ਹੋਣ-ਰਾਜਾ ਵੜਿੰ... ਅਗਲੀ ਖ਼ਬਰ ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਵਾਰ 90 ਸੀਟਾਂ ਵਾਲੇ ਚਾਰਟਰ ਹਵਾਈ ਜਹਾਜ਼ ਨੇ ਜੈਪੁਰ ਲਈ ਉਡਾਣ ਭਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।