18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਗੱਡੀਆਂ ਦੀ ਆਰ.ਸੀ. ਤੇ ਡੀ.ਐਲ. ਲਈ ਹੁਣ ਨਹੀਂ ਕਰਨੀ ਪਵੇਗੀ ਉਡੀਕ <br/>

ਅਜੀਤ ਡੈਸਕ 20-11-2025
ਚੰਡੀਗੜ੍ਹ, 19 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਅਤੇ ਡਰਾਈਵਿੰਗ ਲਾਇਸੈਂਸ (ਡੀ.ਐਲ.) ਦਾ ਮੁੱਦਾ, ਜੋ ਕਿ ਮਹੀਨਿਆਂ ਤੋਂ ਲੰਬਿਤ ਸੀ, ਆਿਖ਼ਰਕਾਰ ਹੱਲ ਹੋ ਗਿਆ ਹੈ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ, ਇਕ ਜਨਹਿਤ ਪਟੀਸ਼ਨ (ਪੀ.ਆਈ.ਐਲ.) ਦਾ ਨਿਪਟਾਰਾ ਕਰ ਦਿੱਤਾ ਜਿਸ ਵਿਚ ਦਸਤਾਵੇਜ਼ ਜਾਰੀ ਕਰਨ ਵਿਚ ਕਾਫ਼ੀ ਦੇਰੀ ਦੀ ਸ਼ਿਕਾਇਤ ਕੀਤੀ ਗਈ ਸੀ | ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਸਾਲ ਦੇ ਸ਼ੁਰੂ 'ਚ ਪੈਦਾ ਹੋਇਆ ਵੱਡਾ ਬੈਕਲਾਗ ਹੁਣ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ | ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਵਲੋਂ ਸੁਣਵਾਈ ਦੌਰਾਨ, ਪੰਜਾਬ ਸਰਕਾਰ ਨੇ ਇਕ ਵਿਸਤਿ੍ਤ ਸਥਿਤੀ ਰਿਪੋਰਟ ਪੇਸ਼ ਕੀਤੀ | ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ੁਰੂ ਵਿਚ ਅਧਿਕਾਰਤ ਵਿਕਰੇਤਾ ਦੇ 'ਅਚਾਨਕ ਵਾਪਸੀ' ਕਾਰਨ ਹੋਇਆ ਸੀ, ਜਿਸ ਨਾਲ 4.34 ਲੱਖ ਆਰ.ਸੀ. ਅਤੇ ਡੀ.ਐਲ ਲੰਬਿਤ ਰਹਿ ਗਏ ਸਨ | ਵਿਭਾਗ ਨੇ ਤੁਰੰਤ ਇਨ-ਹਾਊਸ ਪਿ੍ੰਟਿੰਗ ਮੁੜ ਸ਼ੁਰੂ ਕੀਤੀ ਅਤੇ ਫਿਰ ਦੋ ਸਰਕਾਰੀ ਵਿਕੇ੍ਰਤਾਵਾਂ ਨੂੰ ਕੰਮ ਆਊਟ ਸੋਰਸ ਕਰਕੇ ਸਿਸਟਮ ਨੂੰ ਵਾਪਸ ਪਟੜੀ 'ਤੇ ਲਿਆਂਦਾ | ਰਿਪੋਰਟ ਦੇ ਅਨੁਸਾਰ, ਸਾਰੇ ਲੰਬਿਤ ਕਾਰਡਾਂ ਦੀ ਪਿ੍ੰਟਿੰਗ ਪੂਰੀ ਹੋ ਗਈ ਹੈ | 31 ਅਕਤੂਬਰ ਤੱਕ, 4 ਲੱਖ 27 ਹਜ਼ਾਰ 824 ਦਸਤਾਵੇਜ਼ ਵਿਅਕਤੀਆਂ ਨੂੰ ਭੇਜੇ ਜਾ ਚੁੱਕੇ ਹਨ, ਜਦੋਂ ਕਿ ਬਾਕੀ 6,176 ਕਾਰਡਾਂ ਲਈ ਭੇਜਣ ਦੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ |

ਪਿਛਲੀ ਖ਼ਬਰ ਬੱਚੀ ਨਾਲ 55 ਸਾਲਾ ਵਿਅਕਤੀ ਵਲੋਂ ਜਬਰ ਜਨਾਹ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।