28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਫ਼ੈਸਲ ਮੁਮਤਾਜ ਰਾਠੌਰ ਬਣੇ ਪੀ.ਓ.ਕੇ. ਦੇ 16ਵੇਂ ਪ੍ਰਧਾਨ ਮੰਤਰੀ <br/>

ਅਜੀਤ ਡੈਸਕ 19-11-2025

ਇਮਰਾਨ ਖ਼ਾਨ ਦੇ ਕਰੀਬੀ ਅਨਵਰ ਉੱਲ ਹੱਕ ਵਿਰੁੱਧ ਬੇਭਰੋਸਗੀ ਮਤਾ ਸਫ਼ਲ
ਅੰਮਿ੍ਤਸਰ, 18 ਨਵੰਬਰ (ਸੁਰਿੰਦਰ ਕੋਛੜ)-ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਰਾਜਾ ਫ਼ੈਸਲ ਮੁਮਤਾਜ਼ ਰਾਠੌਰ ਨੂੰ ਚੌਧਰੀ ਅਨਵਰ ਉੱਲ ਹੱਕ ਵਿਰੁੱਧ ਬੇਭਰੋਸਗੀ ਮਤਾ ਸਫਲ ਹੋਣ ਤੋਂ ਬਾਅਦ ਮਕਬੂਜ਼ਾ ਜੰਮੂ-ਕਸ਼ਮੀਰ (ਪੀ. ਓ. ਕੇ.) ਦਾ 16ਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਪੀਕਰ ਚੌਧਰੀ ਲਤੀਫ਼ ਅਕਬਰ ਦੀ ਪ੍ਰਧਾਨਗੀ ਹੇਠ ਹੋਏ ਪੀ. ਓ. ਕੇ. ਵਿਧਾਨ ਸਭਾ ਇਜਲਾਸ ਦੌਰਾਨ ਪ੍ਰਧਾਨ ਮੰਤਰੀ ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਉਨ੍ਹਾਂ ਦੇ ਕਰੀਬੀ ਚੌਧਰੀ ਅਨਵਰ ਉੱਲ ਹੱਕ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ | ਇਹ ਮਤਾ ਸਰਦਾਰ ਜਾਵੇਦ ਅਯੂਬ, ਚੌਧਰੀ ਕਾਸਿਮ ਮਜ਼ੀਦ ਅਤੇ ਹੋਰਾਂ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਫ਼ੈਸਲ ਮੁਮਤਾਜ਼ ਰਾਠੌਰ ਨੂੰ ਸਦਨ ਦੇ ਨਵੇਂ ਨੇਤਾ ਵਜੋਂ ਵੀ ਪ੍ਰਸਤਾਵਿਤ ਕੀਤਾ ਸੀ | ਪ੍ਰਸਤਾਵ ਨੂੰ ਸਫਲ ਹੋਣ ਲਈ ਘੱਟ-ਘੱਟ 27 ਵੋਟਾਂ ਦੀ ਲੋੜ ਸੀ | ਜਦੋਂਕਿ ਸੈਸ਼ਨ 'ਚ 36 ਮੈਂਬਰਾਂ ਨੇ ਰਾਠੌਰ ਦੇ ਹੱਕ 'ਚ ਵੋਟ ਦਿੱਤੀ ਅਤੇ ਉਨ੍ਹਾਂ ਦੇ ਵਿਰੁੱਧ ਸਿਰਫ਼ ਦੋ ਵੋਟਾਂ ਪਈਆਂ | ਦੱਸਿਆ ਜਾ ਰਿਹਾ ਹੈ ਕਿ ਫ਼ੈਸਲ ਮੁਮਤਾਜ਼ ਰਾਠੌਰ ਮਕਬੂਜ਼ਾ ਕਸ਼ਮੀਰ ਦੇ 16ਵੇਂ ਪ੍ਰਧਾਨ ਮੰਤਰੀ ਅਤੇ ਮੌਜੂਦਾ ਵਿਧਾਨ ਸਭਾ ਦੇ ਚੌਥੇ ਪ੍ਰਧਾਨ ਮੰਤਰੀ ਬਣ ਗਏ ਹਨ | ਪੀ. ਪੀ. ਪੀ. ਕੋਲ ਪਹਿਲਾਂ ਹੀ ਸਧਾਰਨ ਬਹੁਮਤ ਸੀ, ਜਦੋਂ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ ਪੀ. ਐੱਮ. ਐੱਲ.-ਐੱਨ. ਨੇ ਵੀ ਐਲਾਨ ਕੀਤਾ ਸੀ ਕਿ ਉਹ ਪੀ. ਪੀ. ਪੀ. ਉਮੀਦਵਾਰ ਨੂੰ ਵੋਟ ਦੇਵੇਗੀ ਪਰ ਸਰਕਾਰ 'ਚ ਸ਼ਾਮਿਲ ਨਹੀਂ ਹੋਵੇਗੀ |

ਪਿਛਲੀ ਖ਼ਬਰ ਭਾਈ ਜੈਤਾ ਜੀ ਯਾਦਗਾਰ ਦੀਆਂ ਤਸਵੀਰਾਂ ਦੇ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਸੌਂਦ ਅਕਾਲ ਤਖ਼ਤ ਸਾਹਿਬ ਵਿਖੇ ਤਲਬ <br... ਅਗਲੀ ਖ਼ਬਰ ਕੇਂਦਰ ਸਰਕਾਰ ਦੇਸ਼ 'ਚੋਂ ਨਸ਼ਾ ਖਤਮ ਕਰਨ ਲਈ ਵਚਨਬੱਧ-ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।