ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਨਾਲ ਲਗਦੇ ਪਿੰਡਾਂ 'ਚ ਰਾਵੀ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਅਦਾਰਾ 'ਅਜੀਤ' ਵਲੋਂ ਉਪ ਦਫ਼ਤਰ ਬਟਾਲਾ ਰਾਹੀਂ ਛੇਵੇਂ ਗੇੜ ਤਹਿਤ ਰਾਹਤ ਸਮੱਗਰੀ ਵੰਡੀ ਗਈ | ਇਸ ਮੌਕੇ ਉਪ ਦਫ਼ਤਰ ਬਟਾਲਾ ਦੀ ਟੀਮ ਵਲੋਂ ਕਿਸਾਨਾਂ ਨੂੰ 2000 ਲੀਟਰ ਡੀਜ਼ਲ, 700 ਬੋਰੀ ਯੂਰੀਆ ਅਤੇ ਕਿਸਾਨ ਗੁਲਾਬ ਸਿੰਘ ਤੇ ਸੁਖਜਿੰਦਰ ਸਿੰਘ ਨੂੰ 20-20 ਹਜ਼ਾਰ ਦੇ ਚੈੱਕ ਦਿੱਤੇ ਗਏ | ਪਿੰਡ ਚਾਕਾਂਵਾਲੀ ਨਜ਼ਦੀਕ ਇਕ ਪ੍ਰਭਾਵਸ਼ਾਲੀ ਸਮਾਗਮ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ 'ਅਜੀਤ' ਨਾਲ ਪੰਜਾਬ ਦੇ ਲੋਕਾਂ ਦੀ ਨਿੱਘੀ ਸਾਂਝ ਹੈ ਅਤੇ ਇਸ ਤੋਂ ਵੀ ਵੱਧ 'ਅਜੀਤ' ਕਿਸਾਨ ਤੇ ਕਿਸਾਨੀ ਨਾਲ ਜੁੜੀ ਹੋਈ ਹੈ, ਜਿਸ ਦਾ ਪ੍ਰਮਾਣ ਅਦਾਰੇ ਨੇ ਕੁਦਰਤ ਦੀ ਕਰੋਪੀ ਨਾਲ ਜੂਝਦੇ ਕਿਸਾਨਾਂ ਦੀ ਮਦਦ ਕਰ ਕੇ ਦਿੱਤਾ ਹੈ | ਇਸ ਮੌਕੇ ਗੁਰਚਰਨ ਸਿੰਘ, ਮੁਲਖਾ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ, ਗੁਰਮੇਜ਼ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਸਵਿੰਦਰ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਬਾਵਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਕਿਹਾ ਕਿ ਸਾਨੂੰ ਅਦਾਰਾ 'ਅਜੀਤ' 'ਤੇ ਮਾਣ ਹੈ, ਕਿਉਂਕਿ ਅਦਾਰਾ 'ਅਜੀਤ' ਹਮੇਸ਼ਾ ਹੀ ਆਫਤ ਦੀ ਘੜੀ ਮੌਕੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਰਿਹਾ ਹੈ ਤੇ ਅੱਜ ਵੀ ਖੜ੍ਹਾ ਹੈ |
ਸਰਹੱਦੀ ਇਲਾਕੇ 'ਚ ਅਦਾਰਾ 'ਅਜੀਤ' ਵਲੋਂ ਛੇਵੇਂ ਗੇੜ 'ਚ ਕਿਸਾਨਾਂ ਨੂੰ ਯੂਰੀਆ ਖਾਦ, ਡੀਜ਼ਲ ਅਤੇ ਲੋੜਵੰਦਾਂ ਨੂੰ ਚੈੱਕ ਵੰਡੇ <br/>
ਅਜੀਤ ਡੈਸਕ
19-11-2025