08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਾਮਲਾ ਨਵੇਂ ਵਿਦਿਆਰਥੀਆਂ ਤੋਂ ਹਲਫ਼ਨਾਮਾ, ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ-ਯੂਨੀਵਰਸਿਟੀ ਦੇ ਗੇਟ ਨੰਬਰ 2 ਨੂੰ ਵਿਦਿਆਰਥੀਆਂ ਨੇ ਲਗਾਇਆ ਜਿੰਦਰਾ <br/>

ਅਜੀਤ ਡੈਸਕ 04-11-2025

ਚੰਡੀਗੜ੍ਹ, 3 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਜੱਥੇਬੰਦੀਆਂ ਨੇ ਨਵੇਂ ਵਿਦਿਆਰਥੀਆਂ ਤੋਂ ਹਲਫ਼ਨਾਮਾ, ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫੈਸਲੇ ਖਿਲਾਫ਼ ਉਪ ਕੁਲਪਤੀ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਰੈਲੀ ਕੱਢਣ ਉਪਰੰਤ ਗੇਟ ਨੰਬਰ 2 ਨੂੰ ਜਿੰਦਰਾ ਲਗਾ ਦਿੱਤਾ ਗਿਆ | ਇਸ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਕਾਫ਼ੀ ਧੱਕਾ-ਮੁੱਕੀ ਦੇਖੀ ਗਈ | ਵਿਦਿਆਰਥੀਆਂ ਨੇ ਮਿਲ ਕੇ 'ਪੰਜਾਬ ਯੂਨੀਵਰਸਿਟੀ ਬਚਾਓ' ਮੋਰਚਾ ਤਿਆਰ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਕੌਂਸਲ ਦੇ ਉਪ ਪ੍ਰਧਾਨ ਅਸਮੀਤ ਸਿੰਘ, ਸੰਯੁਕਤ ਸਕੱਤਰ ਮੋਹਿਤ ਮਡੇਰਨਾ, ਲਲਕਾਰ ਦੇ ਆਗੂ ਜੋਬਨਪ੍ਰੀਤ ਸਿੰਘ, ਹਲਫ਼ਨਾਮਾ ਵਿਰੋਧੀ ਮੌਰਚੇ ਦੀ ਕਨਵੀਨਰ ਮਨਪ੍ਰੀਤ ਕੌਰ, ਅਰਮਾਨ ਸਿੰਘ, ਵਿੱਕੀ ਧਨੋਹਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੇ ਹਲਫ਼ਨਾਮੇ ਪ੍ਰਤੀ ਆਪਣਾ ਸਟੈਂਡ ਵਾਪਸ ਲੈ ਲਿਆ ਗਿਆ ਪਰ ਸ਼ਾਮ ਤੱਕ ਯੂਨੀਵਰਸਿਟੀ ਆਪਣੇ ਫੈਸਲੇ ਤੋਂ ਪਲਟ ਗਈ ਅਤੇ ਆਪਣੇ ਉਸੇ ਸਟੈਂਡ 'ਤੇ ਚੱਲੀ ਗਈ | ਫਿਲਹਾਲ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸਾਸ਼ਨ ਵਿਚਕਾਰ ਤਣਾਅ ਬਰਕਰਾਰ ਜਾਰੀ ਹੈ | ਇਸ ਸੰਘਰਸ਼ 'ਚ ਪੰਜਾਬ ਬਸਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕੌਮੀ ਇਨਸਾਫ਼ ਮੋਰਚਾ, ਜਗਜੀਤ ਸਿੰਘ ਡੱਲੇਵਾਲ ਤੇ ਹੋਰ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਸਮਰਥਨ ਕੀਤਾ |
ਤਿੰਨ ਪ੍ਰਮੁੱਖ ਖੱਬੀਆਂ ਪਾਰਟੀਆਂ ਵਲੋਂ ਸੰਘਰਸ਼ ਦਾ ਐਲਾਨ
ਜਲੰਧਰ, (ਜਸਪਾਲ ਸਿੰਘ)-ਪੰਜਾਬ ਦੀਆਂ ਤਿੰਨ ਖੱਬੀਆਂ ਧਿਰਾਂ ਸੀ.ਪੀ.ਆਈ. ਦੇ ਸਕੱਤਰ ਬੰਤ ਸਿੰਘ ਬਰਾੜ, ਸੀ.ਪੀ.ਐਮ. ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਅਤੇ ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਮੋਦੀ ਸਰਕਾਰ ਵਲੋਂ ਪੰਜਾਬ ਯੂਨੀਵਰਿਸਟੀ ਦੀ ਸੈਨਿਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਗੰਭੀਰ ਨੋਟਿਸ ਲੈਦਿਆ ਕੇਂਦਰ ਸਰਕਾਰ ਤੋਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਇਸ ਦੇ ਵਿਰੋਧ ਵਿੱਚ 4 ਤੋਂ 11 ਨਵੰਬਰ ਤੱਕ ਰੋਸ ਪ੍ਰਦਰਸ਼ਨ ਕਰਨ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜੇ ਜਾਣ ਦਾ ਐਲਾਨ ਕੀਤਾ ਹੈ |

ਪਿਛਲੀ ਖ਼ਬਰ ਜਥੇ 'ਚ ਸ਼ਾਮਿਲ ਹਰ ਯਾਤਰੂ ਤੋਂ ਇਸ ਵਾਰ 3100 ਰੁਪਏ ਘੱਟ ਵਸੂਲਿਆ ਜਾਵੇਗਾ ਬੱਸ ਖ਼ਰਚਾ <br/> ਅਗਲੀ ਖ਼ਬਰ ਸੈਨੇਟ ਭੰਗ ਕਰਨਾ ਗੈਰ ਜਮਹੂਰੀ ਕਦਮ-ਚੰਦੂਮਾਜਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।