08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਪ੍ਰੀਖਿਆ 'ਚ ਦੇਸ਼ ਭਰ 'ਚੋੋਂ 10ਵਾਂ ਸਥਾਨ ਪ੍ਰਾਪਤ ਕੀਤਾ <br/>

ਅਜੀਤ ਡੈਸਕ 04-11-2025

ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਦੇਸ਼ ਪੱਧਰੀ ਹੋਈ ਪ੍ਰੀਖਿਆ 'ਚੋਂ 10ਵਾਂ ਸਥਾਨ ਪ੍ਰਾਪਤ ਕਰ ਕੇ ਬਟਾਲਾ, ਮਾਪਿਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਮਾਨਿਆ ਸੇਠ ਦੇ ਪਿਤਾ ਅਤੁਲ ਸੇਠ ਤੇ ਮਾਤਾ ਸ਼ੈਲੀ ਸੇਠ ਨੇ ਦੱਸਿਆ ਕਿ ਮਾਨਿਆ ਨੇ ਮੁਹਾਲੀ ਤੋਂ ਸੀ.ਏ. ਦੀ ਪ੍ਰੀਖਿਆ ਦੀ ਸਿਖਲਾਈ ਲਈ ਸੀ | ਉਨ੍ਹਾਂ ਕਿਹਾ ਕਿ ਸਾਡੀ ਬੱਚੀ ਨੂੰ ਇਹ ਸਥਾਨ ਪ੍ਰਾਪਤ ਹੋਣ 'ਤੇ ਦੋਸਤਾਂ ਤੇ ਰਿਸ਼ਤੇਦਾਰਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ, ਕਿਉਂਕਿ ਮਾਨਿਆ ਹਮੇਸ਼ਾ ਹੀ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਦੀ ਸੀ ਤੇ ਹੁਣ ਵੀ ਉਸ ਨੇ ਆਪਣੇ ਅਧਿਆਪਕਾਂ ਤੋਂ ਲਈ ਸਿਖਲਾਈ ਅਤੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਮਾਨਿਆ ਨੇ ਇਸ ਪ੍ਰੀਖਿਆ ਵਿਚ ਕੁੱਲ 472 ਅੰਕ ਪ੍ਰਾਪਤ ਕਰ ਕੇ ਦੇਸ਼ ਭਰ ਵਿਚੋਂ 10ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ ਸਾਡੇ ਅਤੇ ਜ਼ਿਲ੍ਹਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਜੱਗੂ ਭਗਵਾਨਪੁਰੀਆ 3 ਦਿਨਾਂ ਤੋਂ ਬਟਾਲਾ ਪੁਲਿਸ ਦੀ ਹਿਰਾਸਤ 'ਚ ਅਗਲੀ ਖ਼ਬਰ ਚਿੱਟੇ ਦੇ ਟੀਕੇ ਨਾਲ ਦੋ ਨੌਜਵਾਨਾਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।