12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮੋਜ਼ਾਮਬੀਕ ਕਿਸ਼ਤੀ ਹਾਦਸੇ ਵਿਚ 3 ਭਾਰਤੀਆਂ ਦੀ ਮੌਤ, ਇਕ ਜ਼ਖ਼ਮੀ, 5 ਨੂੰ ਬਚਾਇਆ

ਅਜੀਤ ਡੈਸਕ 19-10-2025
ਮਾਪੁਟੋ, 18 ਅਕਤੂਬਰ (ਪੀ. ਟੀ. ਆਈ.)-ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਮੋਜ਼ਾਮਬੀਕ ਦੇ ਬੇਈਰਾ ਤੱਟ 'ਤੇ ਇੱਕ ਕਿਸ਼ਤੀ ਹਾਦਸੇ ਵਿਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਇੱਕ ਜ਼ਖ਼ਮੀ ਹੈ ਜਦਕਿ ਪੰਜ ਹੋਰਾਂ ਨੂੰ ਬਚਾ ਲਿਆ ਗਿਆ | ਇਹ ਹਾਦਸਾ ਵੀਰਵਾਰ ਨੂੰ ਵਾਪਰਿਆ | ਇੱਕ ਸੋਸ਼ਲ ਮੀਡੀਆ ਪੋਸਟ ਵਿਚ, ਭਾਰਤੀ ਮਿਸ਼ਨ ਨੇ ਬੇਈਰਾ ਬੰਦਰਗਾਹ 'ਤੇ ਕਿਸ਼ਤੀ ਹਾਦਸੇ ਵਿਚ ਤਿੰਨ ਭਾਰਤੀ ਨਾਗਰਿਕਾਂ ਦੇ ਜਾਨੀ ਨੁਕਸਾਨ 'ਤੇ ਦਿਲੋਂ ਸੰਵੇਦਨਾ ਪ੍ਰਗਟ ਕੀਤੀ | ਇਸ ਵਿਚ ਕਿਹਾ ਗਿਆ ਹੈ ਕਿ 'ਮਿਸ਼ਨ' ਹਾਦਸੇ ਵਿਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹੈ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ | ਹਾਈ ਕਮਿਸ਼ਨ ਨੇ ਕਿਹਾ ਕਿ ਮਿਸ਼ਨ ਦੇ ਇੱਕ ਕੌਂਸਲਰ ਅਧਿਕਾਰੀ ਹਾਦਸੇ 'ਚ ਬਚਣ ਵਾਲੇ ਭਾਰਤੀ ਨਾਗਰਿਕ ਨੂੰ ਮਿਲਣ ਵੀ ਗਏ ਸਨ | ਹਾਈ ਕਮਿਸ਼ਨ ਨੇ ਕਿਹਾ ਕਿ ਇੱਕ ਟੈਂਕਰ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਲਾਂਚ ਕਿਸ਼ਤੀ, ਜਿਸ ਵਿਚ 14 ਭਾਰਤੀ ਨਾਗਰਿਕ ਸ਼ਾਮਿਲ ਸਨ, ਮੱਧ ਮੋਜ਼ਾਮਬੀਕ ਦੇ ਬੇਈਰਾ ਬੰਦਰਗਾਹ ਤੋਂ ਚਾਲਕ ਦਲ ਦੇ ਤਬਾਦਲੇ ਦੇ ਕਾਰਜਾਂ ਦੌਰਾਨ ਪਲਟ ਗਈ | ਹਾਦਸੇ ਦੇ ਕਾਰਨਾਂ ਤੇ ਸਵਾਰ ਲੋਕਾਂ ਦੀ ਕੁੱਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਛੇਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖ਼ਲ ਅਗਲੀ ਖ਼ਬਰ ਗਾਜ਼ਾ ਪਰਤਣ ਵਾਲੇ ਲੋਕਾਂ ਲਈ ਰਾਫ਼ਾ ਲਾਂਘਾ ਕੱਲ੍ਹ ਤੋਂ ਮੁੜ ਖੁੱਲ੍ਹੇਗਾ-ਦੂਤਘਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।