08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

'ਆਪ' ਸਰਕਾਰ ਦੀ ਚੌਥੀ ਦੀਵਾਲੀ ਮੌਕੇ ਵੀ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੇ ਹੱਥ ਖ਼ਾਲੀ-ਰੇਸ਼ਮ ਸਿੰਘ

ਅਜੀਤ ਡੈਸਕ 19-10-2025

ਤਨਖ਼ਾਹ ਦੇਣ ਤੋਂ ਵੀ ਅਸਮਰੱਥ ਹੈ ਪੰਜਾਬ ਸਰਕਾਰ-ਸ਼ਮਸ਼ੇਰ ਸਿੰਘ
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਰੋਡਵੇਜ਼ ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਬਲਜਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਚਾਰ ਸਾਲ ਹੋ ਚੁੱਕੇ ਹਨ, ਪ੍ਰੰਤੂ ਟਰਾਂਸਪੋਰਟ ਵਿਭਾਗ ਦਾ ਕੋਈ ਵਾਲੀ ਵਾਰਸ ਨਹੀਂ ਬਣ ਰਿਹਾ, ਕਿਉਂਕਿ ਇਨ੍ਹਾਂ ਚਾਰ ਸਾਲ 'ਚ ਟਰਾਂਸਪੋਰਟ ਵਿਭਾਗ ਦਾ ਇਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾਂ ਗਿਆ, ਕੋਈ ਵੀ ਸਰਕਾਰੀ ਬੱਸ ਨਹੀਂ ਪਾਈ ਗਈ, ਨਵੇਂ ਪਰਮਿਟ ਲੈਣੇ ਜਾਂ ਪੱਕੀ ਭਰਤੀ ਤਾਂ ਬਹੁਤ ਦੂਰ ਦੀ ਗੱਲ ਹੈ | ਦੂਜੇ ਪਾਸੇ, ਮੁਲਾਜ਼ਮਾਂ ਵਲੋਂ ਵੱਖ-ਵੱਖ ਸਮੇਂ 'ਤੇ ਵਿਭਾਗਾਂ ਨੂੰ ਬਚਾਉਣ ਅਤੇ ਆਪਣੇ ਰੁਜ਼ਗਾਰ ਨੂੰ ਪੱਕਾ ਕਰਨ ਦੀ ਮੰਗ 'ਤੇ ਸੰਘਰਸ਼ ਜਾਰੀ ਹੈ | ਆਗੂਆਂ ਦੋਸ਼ ਲਾਉਂਦਿਆਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ 15-15 ਸਾਲ ਤੋਂ ਬਾਅਦ ਵੀ ਪੱਕਾ ਕਰਨ ਦੀ ਥਾਂ 'ਤੇ ਇਕ ਜਾਅਲੀ ਨੀਤੀ ਲਿਆਂਦੀ ਹੈ, ਜਿਸ ਵਿਚ ਮੁਲਾਜ਼ਮ ਪੱਕੇ ਕਰਨ ਦੀ ਬਜਾਏ ਹੋਰ ਕੱਚੇ ਕੀਤੇ ਜਾਂ ਰਹੇ ਹਨ | ਇਸ ਨੀਤੀ ਨੂੰ 'ਸਪੈਸ਼ਲ ਕਾਡਰ ਭਾਵ ਡਾਊਨ ਕੇਡਰ' ਦੇ ਰੂਪ ਵਿਚ ਵੇਖਿਆ ਜਾਂ ਸਕਦਾ ਹੈ | ਇਸ ਵਿਚ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਲੀ ਕੋਈ ਸਹੂਲਤ ਨਹੀਂ ਹੈ, ਪ੍ਰੰਤੂ ਸਰਕਾਰ ਆਪਣਾ ਪੱਲਾ ਝਾੜ ਕੇ ਮੁਲਾਜ਼ਮਾਂ ਨਾਲ ਧੋਖਾ ਕਮਾਂ ਰਹੀ ਹੈ | ਸੂਬਾ ਜਨਰਲ ਸ਼ਮਸ਼ੇਰ ਸਿੰਘ ਢਿੱਲੋਂ, ਖ਼ਜਾਨਚੀ ਬਲਜੀਤ ਸਿੰਘ ਤੇ ਰੋਹੀ ਰਾਮ ਨੇ ਕਿਹਾ ਕਿ ਸਰਕਾਰ ਵਿਭਾਗ ਦਾ ਨਿੱਜੀਕਰਨ ਕਰਨ ਲਈ ਉਤਾਂਵਲੀ ਹੈ, ਕਿਉਂਕਿ ਵਿਭਾਗਾਂ ਵਿਚੋਂ ਲਗਾਤਾਂਰ ਬੱਸਾਂ ਕੰਡਮ ਹੋ ਰਹੀਆਂ ਹਨ ਅਤੇ ਇਕ ਵੀ ਆਪਣੀ ਮਾਲਕੀ ਬੱਸ ਨਹੀਂ ਪਾਈ ਗਈ, ਉਲਟਾ ਡਿਪੂ ਨੂੰ ਟਾਇਰ, ਬੈਟਰੀਆਂ ਆਦਿ ਸਪੇਅਰ ਪਾਰਟਸ ਨਹੀਂ ਦਿੱਤਾਂ ਜਾ ਰਿਹਾ | ਵਿਭਾਗ ਦੀਆਂ ਬੱਸਾਂ ਨਿੱਕੇ-ਨਿੱਕੇ ਕੰਮਾਂ ਕਾਰਨ ਪਿਛਲੇ 2-2 ਮਹੀਨਿਆਂ ਤੋ ਵਰਕਸ਼ਾਪਾਂ ਦਾ ਸ਼ਿੰਗਾਰ ਬਣ ਕੇ ਖੜੀਆਂ ਹਨ | ਆਗੂਆਂ ਨੇ ਇਹ ਵੀ ਐਲਾਨ ਕੀਤਾਂ ਜੇਕਰ ਸਰਕਾਰ ਨੇ ਆਉਣ ਵਾਲੀ 23 ਅਕਤੂਬਰ ਨੂੰ ਅਤੇ 17 ਨਵੰਬਰ ਜਾਂ ਭਵਿੱਖ ਵਿਚ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਟੈਂਡਰ ਨੂੰ ਰੱਦ ਨਾ ਕੀਤਾ ਤਾਂ ਤੁਰੰਤ ਪੂਰਾ ਪੰਜਾਬ ਬੰਦ ਕੀਤਾਂ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ 'ਤੇ ਧਰਨਾ ਦਿੱਤਾਂ ਜਾਵੇਗਾ | ਇਸ ਮੌਕੇ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਸੰਯੁਕਤ ਸਕੱਤਰ ਜੋਧ ਸਿੰਘ, ਉਡੀਕ ਚੰਦ, ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਉਦੈਪੁਰ ਤੋਂ ਅਗਲੇ ਪੜਾਅ ਜੋਧਪੁਰ ਲਈ ਰਵਾਨਾ <br/> ਅਗਲੀ ਖ਼ਬਰ ਟਰੰਪ ਵਲੋਂ ਕੀਵ ਤੇ ਮਾਸਕੋ ਨੂੰ ਜੰਗ ਖ਼ਤਮ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।