08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜੰਮੂ-ਕਸ਼ਮੀਰ : ਫ਼ੌਜ ਦੀ ਉੱਤਰੀ ਕਮਾਂਡ ਵਲੋਂ ਬਹੁ-ਪੱਖੀ ਯੁੱਧ 'ਚ ਤਿਆਰੀ ਦੇ ਨਵੇਂ ਮਾਪਦੰਡ ਸਥਾਪਿਤ <br/>

ਅਜੀਤ ਡੈਸਕ 19-10-2025
ਜੰਮੂ, 17 ਅਕਤੂਬਰ (ਪੀ. ਟੀ. ਆਈ.)-ਜੰਗ ਦੀਆਂ ਨਵੀਆਂ ਰਣਨੀਤੀਆਂ ਸਿੱਖਣ ਦੇ ਨਾਲ ਭਾਰਤ ਦੀ ਅਗਲੀ ਪੀੜ੍ਹੀ ਦੀ ਯੁੱਧਕਲਾ ਦੀ ਤਿਆਰੀ ਦੇ ਨਵੇਂ ਮਿਆਰ ਸਥਾਪਤ ਕਰਨ ਦੇ ਲਈ ਫੌਜ ਦੀ ਉੱਤਰੀ ਕਮਾਨ ਦੇ ਤਹਿਤ ਆਯੋਜਿਤ ਇਕ ਬਹੁ-ਪੱਖੀ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਗਿਆ | ਫ਼ੌਜ ਦੇ ਅਨੁਸਾਰ, ਇਸ ਅਭਿਆਸ ਦੌਰਾਨ ਕਮਾਂਡਰਾਂ, ਸਟਾਫ਼ ਤੇ ਸੈਨਿਕਾਂ ਨੂੰ ਸਾਇਬਰ, ਪੁਲਾੜ, ਇਲੈਕਟ੍ਰੋਮੇਗਨੈਟਿਕ ਤੇ ਬੋਧਿਕ ਪੱਖ 'ਚ ਉਭਰ ਰਹੇ ਖਤਰਿਆਂ ਨਾਲ ਨਜਿੱਠਣ ਲਈ ਚੁਣੌਤੀਆਂ ਦਾ ਅਭਿਆਸ ਕਰਵਾਇਆ ਗਿਆ ਹੈ | ਇਸ 'ਚ ਕੇਂਦਰੀ ਸਸ਼ਤਰ ਪੁਲਿਸ ਬਲਾਂ, ਤਿੰਨੋ ਫੌਜਾਂ, ਕੇਂਦਰੀ ਏਜੰਸੀਆਂ ਤੇ ਨਿੱਜੀ ਖੇਤਰ ਦੇ ਪ੍ਰਤੀਨਿਧੀਆਂ ਨੇ ਸਾਂਝੇ ਤੌਰ 'ਤੇ ਭਾਗ ਲਿਆ | ਜਿਸ ਨਾਲ ਸਪੱਸ਼ਟ ਹੋਇਆ ਕਿ ਅੱਜ ਦੀਆਂ ਮੁਸ਼ਕਿਲ ਸੁਰੱਖਿਆ ਸਥਿਤੀਆਂ 'ਚ 'ਰਾਸ਼ਟਰ-ਪੱਧਰੀ ਸਹਿਯੋਗਮਈ ਦਿ੍ਸ਼ਟੀਕੋਣ' ਬਹੁਤ ਜ਼ਰੂਰੀ ਹੈ | ਇਸ ਮÏਕੇ 'ਤੇ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਅਧਿਕਾਰੀਆਂ ਤੇ ਸੈਨਿਕਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਆਧੁਨਿਕ ਯੁੱਧ 'ਚ ਵੱਖ-ਵੱਖ ਖੇਤਰਾਂ ਵਿਚਕਾਰ ਸੀਮਾਵਾਂ ਧੁੰਦਲੀਆਂ ਹੋ ਗਈਆਂ ਹਨ | ਇਸ ਲਈ, ਸਾਨੂੰ ਨਵੀਨਤਾਕਾਰੀ ਸੋਚ ਨਾਲ ਨਵੀਂ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ | ਇਹ ਫ਼ੌਜੀ ਅਭਿਆਸ 4 ਅਕਤੂਬਰ ਨੂੰ ਮਥੁਰਾ 'ਚ 'ਸੰਵਾਦ' ਪ੍ਰੋਗਰਾਮ 'ਚ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ | ਇਸ ਅਭਿਆਸ ਨੇ ਦਿਖਾਇਆ ਕਿ ਭਵਿੱਖ ਦੇ ਯੁੱਧਾਂ ਦੀ ਤਿਆਰੀ ਸਿਰਫ ਖੁੱਲ੍ਹੇ ਦਿਮਾਗ, ਸਮੂਹਿਕ ਸਹਿਯੋਗ ਤੇ ਚੰਗੀ ਤਰ੍ਹਾਂ ਸੰਗਠਿਤ ਟੀਮ ਵਰਕ ਨਾਲ ਹੀ ਸੰਭਵ ਹੈ |

ਪਿਛਲੀ ਖ਼ਬਰ ਜ਼ੁਬੀਨ ਦੀ ਮੌਤ: ਅਸਾਮ ਦੀ ਬਕਸਾ ਜੇਲ੍ਹ ਨੇੜੇ ਹਿੰਸਾ ਮਾਮਲੇ 'ਚ 9 ਗਿ੍ਫ਼ਤਾਰ <br/> ਅਗਲੀ ਖ਼ਬਰ ਢੁਕਵੇਂ ਸਮੇਂ 'ਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ-ਅਮਿਤ ਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।