ਬਠਿੰਡਾ, 18 ਜੁਲਾਈ (ਵੀਰਪਾਲ ਸਿੰਘ)-ਭਾਰਤ ਤੇ ਅਮਰੀਕਾ ਵਿਚ ਵਪਾਰਕ ਸਮਝੌਤੇ ਦੀਆਂ ਚੱਲ ਰਹੀਆ ਯੋਜਨਾਵਾਂ ਨਾਲ ਭਾਰਤ ਦਾ ਡੇਅਰੀ ਖੇਤਰ ਅਤੇ ਦੁੱਧ ਉਤਪਾਦਕਾਂ ਨੂੰ ਨਵੀਆਂ ਚੁਨÏਤੀਆਂ ਖੜੇ ਹੋਣ ਦਾ ਖ਼ਦਸ਼ਾ ਜ਼ਾਹਿਰ ਹੋਣ ਲੱਗਾ ਹੈ | ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਵੱਡਾ ਵਪਾਰਕ ਸਮਝੌਤਾ ਕੀਤੇ ਜਾਣ ਦੀਆਂ ਤਿਆਰੀਆਂ ਦੀ ਗੱਲਬਾਤ ਚੱਲ ਰਹੀ ਹੈ, ਜਿਸ ਵਿਚ ਅਮਰੀਕਾ ਦੇ ਡੇਅਰੀ ਉਤਪਾਦ ਤੇ ਹੋਰ ਅਹਿਮ ਖਾਦ ਪਦਾਰਥ ਭਾਰਤ ਦੇ ਬਾਜ਼ਾਰਾਂ ਵਿਚ ਉਤਾਰੇ ਜਾਣ ਦੇ ਸੰਭਾਵਨਾ ਪੈਦਾ ਹੁੰਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਨਾਲ ਦੁੱਧ ਉਤਪਾਦਨ ਕਰਨ ਵਾਲੇ ਪਸ਼ੂ ਪਾਲਕ ਕਿਸਾਨਾਂ ਅਤੇ ਡੇਅਰੀ ਖੇਤਰ ਨਾਲ ਜੁੜੇ 10 ਕਰੋੜ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਨਜ਼ਰ ਆ ਰਿਹਾ ਹੈ | ਦੂਜੇ ਪਾਸੇ, ਭਾਰਤ ਵਿਚ ਚੱਲ ਰਹੇ ਸਿੰਥੈਟਿਕ ਦੁੱਧ ਦਾ ਵਪਾਰ ਸੁੰਗੜ ਸਕਦਾ ਹੈ | ਸਟੇਟ ਬੈਂਕ ਆਫ਼ ਇੰਡੀਆ ਵਲੋਂ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਵਿਚ ਦੱਸਿਆ ਕਿ ਵਿਸ਼ਵ ਵਪਾਰ ਸਮਝੌਤੇ ਵਿਚ ਭਾਰਤ ਅਤੇ ਅਮਰੀਕਾ ਸਰਕਾਰ ਵਿਚ ਵੱਡੇ ਵਪਾਰਕ ਸਮਝੌਤੇ ਕੀਤੇ ਜਾਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ, ਜਿਨ੍ਹਾਂ ਖੇਤੀਬਾੜੀ ਉਦਯੋਗ ਅਤੇ ਡੇਅਰੀ ਖੇਤਰ ਮੁੱਖ ਰੁਕਾਵਟ ਬਣੇ ਹੋਏ ਹਨ¢ ਭਾਰਤ ਸਰਕਾਰ ਦੁੱਧ ਉਤਪਾਦਕਾਂ ਦੇ ਘਾਟੇ ਨੂੰ ਵੇਖਦਿਆਂ ਡੇਅਰੀ ਖੇਤਰ ਨੂੰ ਰੈੱਡ ਲਾਇਨ ਵਿਚ ਪਾ ਦਿੱਤਾ ਹੈ¢ ਅਮਰੀਕਾ ਦੇ ਦੁੱਧ ਅਤੇ ਦੁੱਧ ਤੋਂ ਪੈਦਾ ਹੋਣ ਹੋਣ ਵਾਲੇ ਪਦਾਰਥ ਦੇ ਭਾਰਤੀ ਬਾਜ਼ਾਰਾਂ ਵਿਚ ਉਤਾਰੇ ਜਾਣ ਨਾਲ ਭਾਰਤੀ ਡੇਅਰੀ ਸੈਕਟਰ ਲਈ 103 ਲੱਖ ਕਰੋੜ ਦਾ ਸਾਲਾਨਾ ਘਾਟਾ ਪੈ ਸਕਦਾ ਹੈ¢ ਇਸ ਨਾਲ ਪੰਜਾਬ, ਰਾਜਸਥਾਨ, ਹਰਿਆਣਾ ਦੇ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਤੇ ਆਪਣੇ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ 'ਤੇ ਨਵਾਂ ਸੰਕਟ ਖੜ੍ਹੇ ਹੋਣ ਦੇ ਅਸਾਰ ਬਣ ਸਕਦੇ ਹਨ¢ ਰਿਪੋਰਟ ਅਨੁਸਾਰ ਅਮਰੀਕਾ ਦੇ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦਾ ਬਾਜ਼ਾਰ ਵਿਚ ਆਉਣ ਨਾਲ ਭਾਰਤ ਵਿਚ ਦੁੱਧ ਦੀਆਂ ਕੀਮਤਾਂ 15 ਫ਼ੀਸਦੀ ਘੱਟ ਹੋ ਸਕਦੀਆਂ ਹਨ¢ ਦੁੱਧ ਉਤਪਾਦਕ ਪਸ਼ੂ ਪਾਲਕਾਂ ਨੂੰ 9 ਲੱਖ ਕਰੋੜ ਦਾ ਘਾਟਾ ਝੱਲਣਾ ਪੈ ਸਕਦਾ ਹੈ¢ ਦੁੱਧ ਦੇ ਧੰਦੇ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਜੁੜੇ 10 ਲੱਖ ਲੋਕ ਬੇਰੁਜ਼ਗਾਰ ਹੋ ਸਕਦੇ ਹਨ¢ ਅਮਰੀਕਾ ਦੁੱਧ ਉਤਪਾਦਾਂ ਦੀ ਮੁਕਾਬਲੇਬਾਜ਼ੀ ਕਰਨੀ ਭਾਰਤੀ ਡੇਅਰੀ ਖੇਤਰ ਲਈ ਚੁਣੌਤੀਆਂ ਪੈਦਾ ਕਰ ਸਕਦੀ ਹੈ¢ ਅਮਰੀਕਾ ਸਰਕਾਰ ਵਲੋਂ ਆਪਣੇ ਦੇਸ਼ ਦੇ ਦੁੱਧ ਉਤਪਾਦਕਾਂ ਲਈ 6100 ਡਾਲਰਾਂ ਦੀ ਸਬਸਿਡੀ ਦਿੱਤੀ ਜਾਂਦੀ ਹੈ, ਜਦੋਂਕਿ ਭਾਰਤ ਸਰਕਾਰ ਵਲੋਂ ਆਪਣੇ ਦੇਸ਼ ਦੇ ਦੁੱਧ ਉਤਪਾਦਕਾਂ ਨੂੰ ਸਿਰਫ਼ 282 ਡਾਲਰ ਭਾਵ 20 ਹਜ਼ਾਰ ਰੁਪਏ ਦੇ ਲਗਭਗ ਮਮੂਲੀ ਸਬਸਿਡੀ ਦਿੱਤੀ ਜਾ ਰਹੀ ਹੈ¢ ਅਮਰੀਕਾ ਦੇ ਪਸ਼ੂ ਭਾਰਤੀ ਪਸ਼ੂਆਂ ਮੁਕਾਬਲੇ ਚਾਰ ਗੁਣਾਂ ਦੇਣ ਦੇ ਸਮਰੱਥ ਹਨ | ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਵਦੇਸ਼ੀ ਜਾਗਰਣ ਮੰਚ ਦੇ ਕੌਮੀ ਸਹਿ-ਕਨਵੀਨਰ ਅਸ਼ਵਨੀ ਮਹਾਜਨ ਦੇ ਵਿਚਾਰ ਮੁਤਾਬਿਕ ਡੇਅਰੀ ਅਤੇ ਖੇਤੀਬਾੜੀ ਤੇ ਰਿਆਇਤਾਂ ਭਾਰਤ ਦੀ ਖ਼ੁਰਾਕ ਸੁਰੱਖਿਆ ਅਤੇ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦੀਆਂ ਹਨ¢ ਜੋ ਕਿਸਾਨਾਂ ਨੂੰ ਕੀਮਤਾਂ ਦੇ ਘੱਟ-ਵੱਧ ਹੋਣ ਤੋਂ ਬਚਾਉਂਦੀ ਹੈ¢ ਇਸੇ ਤਰ੍ਹਾਂ ਗਲੋਬਡ ਟਰੇਡ ਰਿਸਰਚ ਇੰਨੀਸੀਏਟਿਵ ਦੇ ਸੰਸਥਾਪਕ ਅਜੈ ਸ੍ਰੀ ਵਾਸਤਵ ਨੇ ਕਿਹਾ ਕਿ ਭਾਰਤੀ ਬਾਜ਼ਾਰਾਂ ਲਈ ਅਮਰੀਕਾ ਡੇਅਰੀ ਉਤਪਾਦਕਾਂ ਦੇ ਖੁੱਲ੍ਹ ਦਿੱਤੇ ਜਾਣ ਨਾਲ ਛੋਟੇ ਪਸ਼ੂ ਪਾਲਕ ਕਿਸਾਨਾਂ 'ਤੇ ਵੱਡਾ ਪ੍ਰਭਾਵ ਪਵੇਗਾ, ਕਿਉਂਕਿ ਵੱਡੀ ਸਬਸਿਡੀ ਵਾਲੇ ਅਮਰੀਕੀ ਡੇਅਰੀ ਉਦਯੋਗਾਂ ਦਾ ਮੁਕਾਬਲਾ ਕਰਨ ਭਾਰਤੀ ਡੇਅਰੀ ਸੈਕਟਰ ਦੇ ਵੱਸ ਤੋਂ ਬਾਹਰ ਰਹੇਗਾ, ਜਿਸ ਨਾਲ ਭਾਰਤੀ ਡੇਅਰੀ ਸੈਕਟਰ ਲਈ ਘਟੇ ਵਾਲੇ ਸੰਕੇਤ ਬਣ ਸਕਦੇ ਹਨ¢