09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਟਰੱਕ ਚੋਰੀ ਦੇ ਮਾਮਲੇ 'ਚ ਮੁਕੱਦਮਾ ਦਰਜ

ਅਜੀਤ ਡੈਸਕ 31-12-2025
ਗਿੱਦੜਬਾਹਾ, 30 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਨਿਰੰਕਾਰੀ ਭਵਨ ਦੇ ਨਜ਼ਦੀਕ ਖੜ੍ਹਾ ਇਕ ਟਰੱਕ ਚੋਰੀ ਹੋ ਗਿਆ, ਜਿਸ ਸੰਬੰਧੀ ਥਾਣਾ ਗਿੱਦੜਬਾਹਾ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪਵਨ ਕੁਮਾਰ ਪੁੱਤਰ ਹੰਸ ਰਾਜ ਵਾਸੀ ਲਛਮਣ ਕਾਲੋਨੀ ਗਿੱਦੜਬਾਹਾ ਨੇ ਦੱਸਿਆ ਕਿ ਉਹ ਆਪਣੇ ਟਰੱਕ ਨੰਬਰ ਆਰ.ਜੇ. 13 ਜੀ.ਬੀ. 9403 ਨੂੰ ਨਿਰੰਕਾਰੀ ਭਵਨ ਦੇ ਨਜ਼ਦੀਕ ਖੜ੍ਹਾ ਕਰਦਾ ਹੈ | ਬੀਤੇ ਦਿਨ ਜਦੋਂ ਉਹ ਟਰੱਕ ਪਾਸ ਗੇੜਾ ਮਾਰਨ ਗਿਆ ਤਾਂ ਉਸ ਦਾ ਟਰੱਕ ਉਕਤ ਜਗ੍ਹਾ 'ਤੇ ਮੌਜੂਦ ਨਹੀਂ ਸੀ, ਜਿਸ ਨੂੰ ਅਣਪਛਾਤੇ ਵਿਅਕਤੀ ਵਲੋਂ ਚੋਰੀ ਕਰ ਲਿਆ ਗਿਆ ਸੀ | ਉਸ ਨੇ ਦੱਸਿਆ ਕਿ ਆਪਣੇ ਟਰੱਕ ਸੰਬੰਧੀ ਕਾਫ਼ੀ ਪੁੱਛ ਪੜਤਾਲ ਤੇ ਤਲਾਸ਼ ਕੀਤੀ, ਪ੍ਰੰਤੂ ਟਰੱਕ ਨਹੀਂ ਮਿਲਿਆ | ਥਾਣਾ ਗਿੱਦੜਬਾਹਾ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮੁੜ ਪੱਕੀ ਉਸਾਰੀ ਮਗਰੋਂ ਵੀ ਰਾਜਸਥਾਨ ਕੈਨਾਲ 6 ਪੁਲਾਂ ਹੇਠੋਂ ਅਜੇ ਵੀ ਕੱਚੀ, ਪਾੜ ਪੈਣ ਦਾ ਖ਼ੌਫ਼ ਅਗਲੀ ਖ਼ਬਰ ਆਰ.ਜੀ.ਆਰ. ਸੈੱਲ ਦੀ ਟੀਮ ਵਲੋਂ ਪਰਾਲੀ ਪ੍ਰਬੰਧਨ ਕਰਕੇ ਲਗਾਏ ਪ੍ਰਦਰਸ਼ਨੀ ਪਲਾਂਟ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।