02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਕਾਪੀਆਂ ਵੰਡੀਆਂ

ਅਜੀਤ ਡੈਸਕ 08-12-2025
ਮਲੋਟ, 7 ਦਸੰਬਰ (ਪਾਟਿਲ)-ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਮਲੋਟ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 6 ਮਲੋਟ ਵਿਖੇ ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਡਾ-ਅੰਬੇਡਕਰ ਜੀ ਦੇ ਜੀਵਨ, ਸੰਘਰਸ਼ ਤੇ ਉਨ੍ਹਾਂ ਦੁਆਰਾ ਲਿਖੇ ਗਏ ਸੰਵਿਧਾਨ ਬਾਰੇ ਜਾਣੂੰ ਕਰਵਾਇਆ ਗਿਆ | ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਮਲੋਟ ਦੇ ਪ੍ਰਧਾਨ ਸੰਦੀਪ ਖਟਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨੂੰ ਫੁੱਲ ਅਰਪਿਤ ਕੀਤੇ ਤੇ ਮੋਮਬੱਤੀ ਜਗ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ, ਸਕੂਲ ਦੇ 230 ਵਿਦਿਆਰਥੀਆਂ ਨੂੰ ਸਟੇਸ਼ਨਰੀ ਜਿਸ ਵਿਚ ਕਾਪੀਆਂ, ਪੈਨ, ਪੈਨਸਲਾਂ, ਰਬੜ, ਸ਼ਾਪਨਰ ਆਦਿ ਵੰਡ ਕੇ ਬਾਬਾ ਸਾਹਿਬ ਜੀ ਦਾ ਪ੍ਰੀ-ਨਿਰਮਾਣ ਦਿਵਸ ਮਨਾਇਆ ਗਿਆ | ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਹੰਸ ਰਾਜ ਭਵਨੀਆ, ਸੋਨੂੰ ਡਾਵਰ, ਸੋਨੂੰ ਭਵਨੀਆ, ਅਸ਼ੋਕ ਬਜਾਜ, ਸਕੂਲ ਦੇ ਸਟਾਫ਼ ਨੇ ਪਤਵੰਤਿਆ ਅਤੇ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਸਲਾਹਕਾਰ ਗੋਰੀ ਸ਼ੰਕਰ, ਰਾਜ ਕੁਮਾਰ ਖਟਕ, ਜੀਤਾ ਰਾਮ, ਮਹਿੰਦਰ ਕੁਮਾਰ ਨਾਗਰ ਤੋਂ ਇਲਾਵਾ ਸਕੂਲ ਦੇ ਹਰਦੀਪ ਸੰਧੂ, ਸੁਦੇਸ਼, ਪ੍ਰੀਆ, ਮੀਨਾਕਸ਼ੀ, ਮਨਦੀਪ ਕੌਰ, ਨੀਲਮ ਰਾਣੀ, ਸਿਮਰਨਜੀਤ ਕੌਰ, ਪ੍ਰਵੀਨ ਰਾਣੀ, ਪੂਜਾ ਰਾਣੀ, ਸੁਨੀਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਦੇ ਵਿਦਿਆਰਥੀਆਂ ਨੇ ਹਾਕੀ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਕਲੱਬ ਵਲੋਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।