02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਕਾਲੀ ਉਮੀਦਵਾਰਾਂ ਦੇ ਹੱਕ 'ਚ ਨੁੱਕੜ ਮੀਟਿੰਗ

ਅਜੀਤ ਡੈਸਕ 08-12-2025
ਬਰਗਾੜੀ, 7 ਦਸੰਬਰ (ਲਖਵਿੰਦਰ ਸ਼ਰਮਾ)-ਪਿੰਡ ਬਹਿਬਲ ਖੁਰਦ ਨਿਆਮੀਵਾਲਾ ਵਿਖੇ ਸੀਨੀਅਰ ਯੂਥ ਆਗੂ ਡਾ. ਸਤਨਾਮ ਸਿੰਘ ਸਿੱਧੂ ਦੇ ਘਰ ਬਲਾਕ ਸੰਮਤੀ ਉਮੀਦਵਾਰ ਬੀਬੀ ਅੰਮਿ੍ਤਪਾਲ ਕੌਰ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮੈਂਗਲ ਸਿੰਘ ਢਿੱਲਵਾਂ ਦੇ ਹੱਕ 'ਚ ਨੁੱਕੜ ਮੀਟਿੰਗ ਕੀਤੀ ਗਈ ਜਿਸ 'ਚ ਪਿੰਡ ਬਹਿਬਲ ਖੁਰਦ ਤੇ ਬਹਿਬਲ ਕਲਾਂ ਦੇ ਅਕਾਲੀ ਵਰਕਰਾਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਸਿੱਧੂ ਤੇ ਕੁਲਦੀਪ ਸਿੰਘ ਬਹਿਬਲ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਅਕਾਲੀ ਉਮੀਦਵਾਰਾਂ ਦੀ ਸਫ਼ਲਤਾ ਲਈ ਪੂਰੀ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਇਨ੍ਹਾਂ ਚੋਣਾਂ ਨੇ 2027 ਵਿਚ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬਣਨਾ ਹੈ | ਭਾਵੇਂ ਸਰਕਾਰ ਨੇ ਆਪਣੀ ਪਰਤੱਖ ਹਾਰ ਦੇਖਦਿਆਂ ਅਨੇਕਾਂ ਥਾਵਾਂ 'ਤੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਹਨ ਪਰ ਫਿਰ ਵੀ ਪੂਰੇ ਪੰਜਾਬ ਵਿਚ ਅਕਾਲੀ ਦਲ ਦੇ ਹੱਕ 'ਚ ਹਵਾ ਚੱਲੀ ਹੋਈ ਹੈ | ਪੰਜਾਬ ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਪੰਜਾਬ ਦੇ ਚੰਗੇਰੇ ਭਵਿੱਖ ਲਈ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੇ | ਇਸ ਮੌਕੇ ਕੁਲਦੀਪ ਸਿੰਘ ਬਹਿਬਲ, ਇਕਬਾਲ ਸੇਖੋਂ, ਬਾਬੂ ਸਿੰਘ, ਗੁਰਜੰਟ ਸਿੰਘ, ਮਹਿੰਦਰ ਸਿੰਘ, ਸੁਖਜਿੰਦਰ ਸਿੰਘ ਜ਼ੈਲਦਾਰ, ਸਾਬਕਾ ਸਰਪੰਚ ਜਗਦੇਵ ਸਿੰਘ, ਮਹਿੰਦਰ ਸਿੰਘ ਜ਼ੈਲਦਾਰ, ਨੰਬਰਦਾਰ ਆਲਮਦੀਪ ਸਿੰਘ, ਕਾਮਰੇਡ ਬਲਵਿੰਦਰ ਸਿੰਘ, ਸੁਖਦੇਵ ਬਰਾੜ, ਮਨਦੀਪ ਮਨੀ, ਸੁਖਜਿੰਦਰ ਸੁੱਖਾ, ਸਰਪੰਚ ਰਾਜਾ ਸਿੰਘ, ਲਖਵੀਰ ਸਿੰਘ ਲੈਬ ਵਾਲੇ, ਜਗਤਾਰ ਸਿੰਘ ਦੁੱਲਾ, ਅਰਸ਼ਦੀਪ ਜ਼ੈਲਦਾਰ, ਕਾਲਾ ਨੰਬਰਦਾਰ, ਮਿਸਤਰੀ ਸਵਰਨ ਸਿੰਘ, ਗੁਰਸਾਹਿਬ ਸਿੰਘ, ਠਾਕਰ ਸਿੰਘ, ਬਿੱਟੂ ਸਿੰਘ, ਬੱਬੂ ਸਿੰਘ, ਰਾਜਪਾਲ ਸਿੰਘ, ਕਿਰਨਦੀਪ ਸ਼ਰਮਾ, ਬਲਵਿੰਦਰ ਬਰਾੜ, ਜਸਵਿੰਦਰ ਸਿੰਘ, ਸੱਤਪਾਲ ਸਿੰਘ, ਗੋਗਾ ਸਿੰਘ, ਸੁਖਦੇਵ ਸਿੰਘ, ਕਾਕਾ ਸਿੰਘ, ਸੁਖਮੰਦਰ ਜ਼ੈਲਦਾਰ, ਨਿਰਮਲ ਵਾਂਦਰ, ਅਜਾਇਬ ਸਿੰਘ ਗਿੱਲ, ਬਲਕਰਨ ਸਿੰਘ, ਗੁਰਮੇਲ ਨੰਬਰਦਾਰ, ਅੰਮਿ੍ਤਪਾਲ ਮਾਲੂ, ਨਵਦੀਪ ਸਿੰਘ, ਰਿੰਕੂ ਸਿੰਘ, ਬੁੱਧ ਸਿੰਘ, ਲਹੌਰੀ ਸਿੰਘ, ਗੁਰਦੀਪ ਸਿੰਘ, ਬੇਅੰਤ ਸਿੰਘ ਬਰਾੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਕੇਰਾ ਖੇੜਾ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ <br... ਅਗਲੀ ਖ਼ਬਰ ਆਪਣੀ ਹਾਰ ਦੇ ਡਰੋਂ ਬਲਾਕ ਸੰਮਤੀ ਬਰਗਾੜੀ ਤੋਂ ਅਕਾਲੀ ਉਮੀਦਵਾਰ ਦੇ ਕਾਗਜ਼ ਰੱਦ ਕਰਵਾਏ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।