ਮਲੋਟ, 20 ਨਵੰਬਰ (ਪਾਟਿਲ)-ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਵਲੋਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ 'ਚ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੂੰ ਦੁਬਾਰਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ 'ਤੇ ਲੋਈ, ਸਿਰੋਪਾਓ ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ ਗਈ | ਇਸ ਮੌਕੇ ਡਾ. ਗਿੱਲ ਨੇ ਮਲੋਟ ਸ਼ਹਿਰ ਦੀਆਂ ਸੜਕਾਂ ਦੇ ਨਾਮ ਹਰੀ ਸਿੰਘ ਨਲੂਆ, ਭਾਈ ਦੀਆ ਸਿੰਘ 'ਤੇ ਰੱਖਣ ਦਾ ਪ੍ਰਧਾਨ ਬਿੱਟੂ ਤੇ ਸਮੂਹ ਨਗਰ ਕੌਂਸਲ ਸਾਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਗਿੱਲ ਨੇ ਨਗਰ ਕੌਂਸਲ ਪ੍ਰਧਾਨ ਬਿੱਟੂ ਤੋਂ ਮੰਗ ਕੀਤੀ ਕਿ ਹੋਰਨਾਂ ਸੜਕਾਂ ਦੇ ਨਾਂਅ ਵੀ ਜਰਨੈਲਾਂ, ਪੰਜ ਪਿਆਰਿਆਂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਨਾਮ ਰੱਖੇ ਜਾਣ | ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਤੇ ਲਾਈਟਾਂ ਤੇ ਰਿਪੇਅਰ ਕਰਾਉਣ ਦੀ ਮੰਗ ਕੀਤੀ ਗਈ | ਸ਼ਹਿਰ 'ਚ ਡੇਂਗੂ ਤੋਂ ਬਚਾ ਲਈ ਫੌਗਿੰਗ ਮਸ਼ੀਨ ਰਾਹੀਂ ਸਪਰੇਅ ਕਰਨ ਦੀ ਵੀ ਮੰਗ ਕੀਤੀ | ਪ੍ਰਧਾਨ ਬਿੱਟੂ ਨੇ ਵਿਸ਼ਵਾਸ ਦਿਵਾਇਆ ਕਿ ਲੋਕ ਹਿਤ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਸੈਨਟਰੀ ਇੰਸਪੈਕਟਰ ਰਾਜ ਕੁਮਾਰ, ਪ੍ਰਧਾਨ ਕਾਬਲ ਸਿੰਘ, ਪ੍ਰਧਾਨ ਹਰਜੀਤ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਹਰੀ, ਪ੍ਰਧਾਨ ਹਰਦਿਆਲ ਸਿੰਘ, ਪ੍ਰਧਾਨ ਜਗਜੀਤ ਸਿੰਘ ਔਲਖ, ਪ੍ਰਧਾਨ ਦੇਸ ਰਾਜ ਸਿੰਘ, ਜਸਵਿੰਦਰ ਸਿੰਘ ਵਾਲੀਆ, ਕਸ਼ਮੀਰ ਸਿੰਘ, ਭਾਰਤ ਭੂਸ਼ਣ, ਲੱਖਾ ਸਿੰਘ, ਰਾਮਪਾਲ ਸਿੰਘ ਆਦਿ ਹਾਜ਼ਰ ਸਨ |