ਲੰਬੀ, 20 ਨਵੰਬਰ (ਮੇਵਾ ਸਿੰਘ)-ਜੀ.ਐਨ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਲੋਂ ਸਾਲਾਨਾ 2 ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ | ਜਿਸ 'ਚ ਦਰਸ਼ਨ ਸਿੰਘ ਐਨ.ਆਰ.ਆਈ. (ਯੂ.ਐਸ.ਏ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਖ਼ੇਡਾਂ ਦਾ ਸ਼ੁੱਭ ਆਰੰਭ ਸਕੂਲੀ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕਰਕੇ ਕੀਤਾ ਗਿਆ | ਕੋਚ ਅਮਰਜੀਤ ਕੌਰ ਨੇ ਅਥਲੈਟਿਕ ਮੀਟ ਦਾ ਸੁਚੱਜਾ ਸੰਚਾਲਨ ਕੀਤਾ | ਪਹਿਲੇ ਦਿਨ ਅੰਡਰ-12, ਅੰਡਰ-14, ਅੰਡਰ-17, ਅੰਡਰ-19, ਮੁੰਡੇ ਕੁੜੀਆਂ ਦੇ 1000 ਮੀਟਰ ਰੇਸ 200 ਮੀਟਰ, 400 ਮੀਟਰ ਰਿਲੇਅ ਰੇਸ, ਹਾਈ ਜੰਪ, ਲੌਂਗ ਜੰਪ, ਸ਼ਾਟ ਪੁੱਟ, ਰੱਸਾਕਸੀ ਆਦਿ ਮੁਕਾਬਲੇ ਕਰਵਾਏ ਗਏ | ਅਥਲੈਟਿਕ ਮੀਟ 'ਚ ਪਹਿਲੀਆਂ ਤਿੰਨੇ ਪੁਜ਼ੀਸਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਾਰੇ ਗਰੁੱਪਾਂ 'ਚੋਂ ਬੈਸਟ ਅਥਲੀਟ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਅੰਡਰ-19 ਜਸਵਿੰਦਰ (ਮੁੰਡੇ), ਪ੍ਰਭਜੋਤ ਕੌਰ (ਕੁੜੀਆਂ), ਅੰਡਰ-17 ਅਕਾਸ਼ਦੀਪ ਸਿੰਘ (ਮੁੰਡੇ), ਸਹਿਜਦੀਪ ਕੌਰ (ਕੁੜੀਆਂ), ਅੰਡਰ-14 (ਮੁੰਡੇ) ਅਰਮਾਨ ਸਿੰਘ, (ਕੁੜੀਆਂ) ਮੰਨਤ ਕੌਰ, ਅੰਡਰ 12 (ਮੁੰਡੇ) ਸੰਦੀਪ ਸਿੰਘ ਤੇ ਅੰਡਰ-12 (ਕੁੜੀਆਂ) ਮਨਦੀਪ ਕੌਰ ਨੂੰ ਬੈਸਟ ਅਥਲੀਟ ਐਲਾਨ ਕੀਤਾ ਗਿਆ | ਜਪਨੂਰ, ਕਮਲਦੀਪ ਕੌਰ ਤੇ ਸ਼ੁਭਨੀਤ ਕੌਰ ਨੂੰ ਡਿਸਪਲਿਨ ਪਲੇਅਰ ਦੀ ਟਰਾਫੀ ਨਾਲ ਸਨਮਾਨਿਤ ਕੀਤਾ |