ਦੋਦਾ, 20 ਨਵੰਬਰ (ਰਵੀਪਾਲ)-ਭਾਜਪਾ ਆਗੂ ਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੋਦਾ ਵਿਖੇ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਜਬਰਜੰਗ ਸਿੰਘ ਢਿੱਲੋਂ ਦੇ ਦਿਹਾਂਤ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ | ਪਿਛਲੇ ਦਿਨੀਂ ਸਿਰਕੱਢ ਆਗੂ ਜਬਰਜੰਗ ਸਿੰਘ ਢਿੱਲੋਂ ਸਦੀਵੀਂ ਵਿਛੋੜਾ ਦੇ ਗਏ ਸਨ, ਜਿਨਾਂ ਦੀ ਮੌਤ 'ਤੇ ਜਸਵਿੰਦਰ ਸਿੰਘ ਢਿੱਲੋਂ, ਦਿਲਾਵਰ ਸਿੰਘ ਢਿੱਲੋਂ ਤੇ ਸਮੂਹ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਮਨਪ੍ਰੀਤ ਸਿੰਘ ਬਾਦਲ ਦੋਦਾ ਵਿਖੇ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਢਿੱਲੋਂ ਸਾਹਿਬ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਹਲਕਾ ਵਾਸੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਭਾਜਪਾ ਆਗੂ ਹਰਜੀਤ ਸਿੰਘ ਨੀਲਾ ਮਾਨ, ਗੁਰਮੀਤ ਸਿੰਘ ਢਿੱਲੋਂ, ਨਿੱਜੀ ਸਹਾਇਕ ਸਰਪ ਰਾਜ, ਰਾਕੇਸ਼ ਮਿੱਤਲ, ਜਸਵਿੰਦਰ ਸਿੰਘ ਮਾਹਸ਼ਾ ਢਿੱਲੋਂ, ਪ੍ਰਧਾਨ ਲਖਵੀਰ ਚੰਦ ਬਿੱਟੂ ਪੱਤਰਕਾਰ, ਜੋਧ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਹੈਪੀ ਮਸੌਣ, ਬੰਟੀ ਡੈਂਟਰ, ਬਿੰਦਰ ਟੈਲੀਕੋਮ, ਕਾਕਾ ਗਰੋਵਰ ਆਦਿ ਹਾਜ਼ਰ ਸਨ |