30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਾਰ੍ਹਵੀਂ ਸੀਨੀਅਰ ਡਰੈਗਨ ਬੋਟ (ਕਿਸ਼ਤੀ) ਚੈਂਪੀਅਨਸ਼ਿਪ 23 ਤੋਂ

ਅਜੀਤ ਡੈਸਕ 21-11-2025
ਅਜੀਤਵਾਲ/ਬੱਧਨੀ ਕਲਾਂ, 20 ਨਵੰਬਰ (ਹਰਦੇਵ ਸਿੰਘ ਮਾਨ, ਸੰਜੀਵ ਕੋਛੜ)-2ਵੀਂ ਸੀਨੀਅਰ ਡਰੈਗਨ ਬੋਟ ਕਿਸ਼ਤੀ ਚੈਂਪੀਅਨਸ਼ਿਪ ਜੋ 23 ਨਵੰਬਰ ਤੋਂ 25 ਨਵੰਬਰ ਤੱਕ ਦੌਧਰ ਨਹਿਰ 'ਤੇ ਹੋ ਰਹੀ ਹੈ, ਜਿਸ ਵਿਚ 17 ਰਾਜਾਂ ਦੇ ਤਕਰੀਬਨ 400 ਖਿਡਾਰੀ ਭਾਗ ਲੈਣਗੇ | ਇਸ ਚੈਂਪੀਅਨਸ਼ਿਪ ਦੀ ਤਿਆਰੀ ਸਬੰਧੀ ਅਹੁਦੇਦਾਰ ਤੇ ਪ੍ਰਬੰਧਕਾਂ ਦੀ ਮੀਟਿੰਗ ਹੋਈ ਜਿਸ ਦੌਰਾਨ ਵੱਖ-ਵੱਖ ਡਿਊਟੀਆਂ ਲਾਈਆਂ ਗਈਆਂ, ਇਸ ਬਾਰੇ ਦੱਸਦਿਆਂ ਚੈਂਪੀਅਨਸ਼ਿਪ ਦੇ ਔਰਗੇਨਾਈਜਿੰਗ ਸੈਕਟਰੀ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ 23 ਨਵੰਬਰ ਨੂੰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਚੈਂਪੀਅਨਸ਼ਿਪ ਦਾ ਉਦਘਾਟਨ ਕਰਨਗੇ, ਇਸ ਦਿਨ ਦੇ ਵਿਸ਼ੇਸ਼ ਮਹਿਮਾਨ ਮਨਜੀਤ ਸਿੰਘ ਬਿਲਾਸਪੁਰ ਹਲਕਾ ਵਿਧਾਇਕ ਨਿਹਾਲ ਸਿੰਘ ਵਾਲਾ, ਅਮਨਦੀਪ ਕੌਰ ਹਲਕਾ ਵਿਧਾਇਕ ਮੋਗਾ ਤੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਹੋਣਗੇ, ਜੋ ਜੇਤੂਆਂ ਨੂੰ ਸਨਮਾਨਿਤ ਕਰਨਗੇ, 24 ਨਵੰਬਰ ਨੂੰ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ ਤੇ ਜੇਤੂਆਂ ਨੂੰ ਇਨਾਮ ਵੰਡਣਗੇ | ਮੀਟਿੰਗ 'ਚ ਹੋਰ ਪ੍ਰਬੰਧਕਾਂ ਸਮੇਤ ਇੰਦਰਪਾਲ ਸਿੰਘ ਢਿੱਲੋਂ, ਗੁਰਪਿਆਰ ਸਿੰਘ ਦਫ਼ਤਰ ਸਕੱਤਰ, ਬਲਜੀਤ ਸਿੰਘ, ਹਰਪ੍ਰਤਾਪ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਹਾਰ 'ਚ ਐਨ. ਡੀ. ਏ. ਦੀ ਜਿੱਤ 'ਤੇ ਚਿਰਾਗ ਪਾਸਵਾਨ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।