30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਸਾਇੰਸ ਸੀਟੀ ਦਾ ਕੀਤਾ ਦੌਰਾ

ਅਜੀਤ ਡੈਸਕ 21-11-2025
ਬਰਗਾੜੀ, 20 ਨਵੰਬਰ (ਲਖਵਿੰਦਰ ਸ਼ਰਮਾ)-ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਾਇੰਸ ਸੀਟੀ ਕਪੂਰਥਲਾ ਦਾ ਦੌਰਾ ਕਰਵਾਇਆ ਗਿਆ ਤਾਂ ਕਿ ਬੱਚਿਆਂ 'ਚ ਸਾਇੰਸ ਵਿਸ਼ੇ ਪ੍ਰਤੀ ਹੋਰ ਰੁਚੀ ਪੈਦਾ ਹੋਵੇ ਤੇ ਬੱਚਿਆਂ ਦੇ ਗਿਆਨ 'ਚ ਵੀ ਹੋਰ ਵਾਧਾ ਹੋ ਸਕੇ | ਸਕੂਲ ਚੇਅਰਮੈਨ ਡਾ. ਚਰਨਜੀਤ ਸਿੰਘ, ਹਰਜਿੰਦਰ ਸਿੰਘ, ਪਿ੍ੰਸੀਪਲ ਸੋਨੀਆ ਸੇਠੀ ਨੇ ਬੱਚਿਆਂ ਨੂੰ ਇਸ ਫੇਰੇ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਹੋਰਨਾਂ ਵਿਸ਼ਿਆਂ ਦੇ ਨਾਲ ਸਾਇੰਸ ਵਿਸ਼ੇ ਦਾ ਵੱਧ ਤੋਂ ਵੱਧ ਗਿਆਨ ਹੋਣਾ ਬਹੁਤ ਜ਼ਰੂਰੀ ਹੈ | ਅਜੋਕਾ ਸਮਾਂ ਨਵੀਂ ਟੈਕਨੋਲੋਜੀ ਤੇ ਆਧਾਰਿਤ ਹੈ ਤੇ ਨਵੀਂ ਟੈਕਨੋਲੋਜੀ ਦੇ ਗਿਆਨ ਲਈ ਸਾਇੰਸ ਵਿਸ਼ੇ ਦੀ ਵੱਧ ਤੋਂ ਵੱਧ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ | ਸਾਇੰਸ ਸੀਟੀ ਕਪੂਰਥਲਾ ਵਿਖੇ ਬੱਚਿਆਂ ਨੂੰ ਮਨੁੱਖੀ ਸਰੀਰ ਦੇ ਅੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੇ ਸਾਇੰਸ ਗੈਲਰੀ, ਹਿਸਾਬ ਮੈਥ ਦੀ ਗੈਲਰੀ, ਡਾਇਨਾਸੋਰ ਪਾਰਕ, ਪੰਛੀਆਂ ਤੇ ਖੇਡਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰੇ ਉਪਰੰਤ ਬੱਚਿਆਂ ਦੇ ਆਪਸੀ ਸਵਾਲ ਜਵਾਬ ਵੀ ਕਰਵਾਏ ਗਏ ਤੇ ਵਧੀਆ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਕੁੱਝ ਦਿਨ ਪਹਿਲਾਂ ਇਸ ਸਕੂਲ ਦੇ ਬੱਚਿਆਂ ਨੂੰ ਬਠਿੰਡਾ ਦਾ ਕਿਲ੍ਹਾ, ਰੋਜ਼ ਗਾਰਡਨ ਆਦਿ ਦੀ ਯਾਤਰਾ ਵੀ ਕਰਵਾਈ ਗਈ ਸੀ | ਇਸ ਮੌਕੇ ਅਧਿਆਪਕ ਗੁਰਜੀਤ ਸਿੰਘ, ਮੋਨੀਕਾ ਰਾਣੀ, ਕੋਆਰਡੀਨੇਟਰ ਅਮਰਜੀਤ ਕੌਰ, ਗਗਗਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਕਰਾਜ ਪੈਲੇਸ ਵਲੋਂ ਪ੍ਰਧਾਨ ਖਾਈ ਤੇ ਹਲਕਾ ਇੰਚਾਰਜ ਸਾਹੋਕੇ ਦਾ ਸਨਮਾਨ ਅਗਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ 'ਚ ਰਾਸ਼ਟਰੀ ਏਕਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।