19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੇ ਪ੍ਰਧਾਨ ਅਤੇ ਟੀਮ ਦਾ ਤਾਜਪੋਸ਼ੀ ਸਮਾਗਮ

ਅਜੀਤ ਡੈਸਕ 20-11-2025
ਸ੍ਰੀ ਮੁਕਤਸਰ ਸਾਹਿਬ, 19 ਨਵੰਬਰ (ਰਣਜੀਤ ਸਿੰਘ ਢਿੱਲੋਂ)-ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੇ ਪ੍ਰਧਾਨ ਰਾਹੁਲ ਸੱਚਦੇਵਾ ਤੇ ਉਨ੍ਹਾਂ ਦੀ ਟੀਮ ਦਾ ਤਾਜਪੋਸ਼ੀ ਸਮਾਗਮ ਹੋਇਆ, ਜਿਸ 'ਚ ਜ਼ਿਲ੍ਹਾ 321 ਐੱਫ਼ ਵਾਈਸ ਗਵਰਨਰ-1 ਐੱਮ.ਜੇ.ਐੱਫ਼. ਅਜੇ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨਾਲ ਵਾਇਸ ਗਵਰਨਰ-2 ਪੀ.ਐੱਮ.ਜੀ.ਐੱਫ਼. ਨਰੇਸ਼ ਗੋਇਲ, ਇੰਸਟਾਲੇਸ਼ਨ ਆਫ਼ਿਸਰ, ਪਾਸਟ ਡਿਸਟਿ੍ਕਟ ਗਵਰਨਰ ਪੀ.ਐੱਮ.ਜੇ.ਐੱਫ਼. ਯੋਗੇਸ਼ ਸੋਨੀ ਇੰਡਕਸ਼ਨ ਅਫ਼ਸਰ ਤੇ ਵਿਜੇ ਸੱਚਦੇਵਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਸਭਾ ਦੀ ਸ਼ੁਰੂਆਤ ਅਮਾਇਰਾ ਸੱਚਦੇਵਾ ਵਲੋਂ ਪ੍ਰਾਰਥਨਾ ਪੜ੍ਹ ਕੇ ਕੀਤੀ ਗਈ | ਪ੍ਰੋਗਰਾਮ ਚੇਅਰਮੈਨ ਸਤਪਾਲ ਗੁੰਬਰ ਨੇ ਆਏ ਹੋਏ ਸਮੂਹ ਹਾਜ਼ਰੀਨ ਨੂੰ ਜੀ ਆਇਆ ਨੂੰ ਕਿਹਾ ਤੇ ਕਲੱਬ ਵਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ | ਯੋਗੇਸ਼ ਸੋਨੀ ਵਲੋਂ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਇੰਡਕਟ ਕੀਤਾ ਗਿਆ, ਜਿਨ੍ਹਾਂ 'ਚ ਸ਼ਰੂਤੀ ਸੱਚਦੇਵਾ ਤੇ ਅਭਿਸ਼ੇਕ ਸ਼ਰਮਾ ਸ਼ਾਮਿਲ ਸਨ | ਉਪਰੰਤ ਐੱਮ.ਜੀ.ਐੱਫ਼., ਪੀ.ਐੱਮ.ਜੀ.ਐੱਫ਼. ਨਰੇਸ਼ ਗੋਇਲ ਵਲੋਂ ਕਲੱਬ ਦੇ ਪ੍ਰਧਾਨ ਰਾਹੁਲ ਸੱਚਦੇਵਾ ਤੇ ਉਨ੍ਹਾਂ ਦੀ ਟੀਮ ਨੂੰ ਸਹੁੰ ਚੁਕਾਈ ਗਈ, ਜਿਸ 'ਚ ਰਾਹੁਲ ਸੱਚਦੇਵਾ ਪ੍ਰਧਾਨ, ਸਤਪਾਲ ਗੁੰਬਰ ਸਕੱਤਰ, ਐੱਮ.ਜੇ.ਐੱਫ਼. ਡਾ. ਵਿਜੇ ਸੁਖੀਜਾ ਖ਼ਜ਼ਾਨਚੀ, ਰੁਪਿੰਦਰ ਗਰਗ ਪੀ.ਆਰ.ਓ., ਰਮਨਜੀਤ ਸਿੰਘ ਸੰਧੂ ਇਮੀਡੀਏਟ ਪਾਸਟ ਪ੍ਰੈਜੀਡੈਂਟ, ਰਵਿੰਦਰ ਭਟੇਜਾ ਫਸਟ ਵਾਈਸ ਪ੍ਰਧਾਨ, ਸਰੂਤੀ ਸੱਚਦੇਵਾ ਸੈਕੰਡ ਵਾਈਸ ਪ੍ਰਧਾਨ, ਤਜਿੰਦਰ ਪਾਲ ਸਿੰਘ ਥਰਡ ਵਾਈਸ ਪ੍ਰਧਾਨ, ਅਭਿਸ਼ੇਕ ਸ਼ਰਮਾ ਟੇਮਰ, ਐੱਮ.ਜੇ.ਐੱਫ਼. ਦਲਜੀਤ ਸਿੰਘ ਕੰਡਾ ਤੇ ਡਾ. ਪੀ.ਐੱਸ. ਧੀਂਗੜਾ ਡਾਇਰੈਕਟਰ ਚੁਣੇ ਗਏ | ਟੀਮ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੁੱਖ ਮਹਿਮਾਨ ਅਜੇ ਗੋਇਲ ਵਲੋਂ ਕਲੱਬ ਦੇ ਪ੍ਰਧਾਨ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਤੇ ਜ਼ਿਲ੍ਹੇ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ | ਵਿਸ਼ੇਸ਼ ਮਹਿਮਾਨ ਵਿਜੇ ਸੱਚਦੇਵਾ ਵਲੋਂ ਵੀ ਕਲੱਬ ਦੇ ਪ੍ਰਧਾਨ ਤੇ ਸਾਰੇ ਅਹੁਦੇਦਾਰਾਂ ਨੂੰ ਵਧਾ ਦਿੱਤੀ ਤੇ ਆਪਣੇ ਵਲੋਂ ਹਰ ਸੰਭਵ ਯੋਗਦਾਨ ਦੇਣ ਦਾ ਭਰੋਸਾ ਦਿੱਤਾ | ਪ੍ਰੋਗਰਾਮ ਦੇ ਕੋ-ਚੇਅਰਮੈਨ ਰਵਿੰਦਰ ਭਟੇਜਾ ਨੇ ਵੀ ਟੀਮ ਨੂੰ ਵਧਾਈ ਦਿੱਤੀ ਅਤੇ ਕਲੱਬ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਰਾਹੁਲ ਸੱਚਦੇਵਾ ਵਲੋਂ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਿਵਤੇਸ਼ ਦਾਬੜਾ ਦੇ ਮਾਤਾ ਪ੍ਰਵੀਨ ਦਾਬੜਾ, ਰਮਨ ਰੰਗਬੁੱਲਾ ਦੀ ਪਤਨੀ ਰਿਧੀ ਰੰਗਬੁੱਲਾ, ਦੇਵਿਨ ਸਚਦੇਵਾ ਅਰਾਧਿਆ, ਆਦੀਸ਼ਵਰ, ਨਮਿਸ਼ ਸੁਖੀਜਾ ਹਾਜ਼ਰ ਸਨ |
ਪਿਛਲੀ ਖ਼ਬਰ ਹਰਜਾਪ ਸਿੰਘ ਨੇ ਭੰਗੜਾ ਕਲਾ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਦਿਵਿਆਂਗ ਸਰਟੀਫ਼ਿਕੇਟ ਤੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਸੰਬੰਧੀ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।