19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਾਬਕਾ ਚੇਅਰਮੈਨ ਤੇ ਸਰਪੰਚ ਜਬਰਜੰਗ ਸਿੰਘ ਢਿੱਲੋਂ ਦਾ ਦਿਹਾਂਤ

ਅਜੀਤ ਡੈਸਕ 20-11-2025
ਦੋਦਾ, 19 ਨਵੰਬਰ (ਰਵੀਪਾਲ)-ਜ਼ੈਲ ਦੋਦਾ ਦੀ ਸਿਆਸਤ ਦੇ ਬਾਬਾ ਬੋਹੜ ਜਬਰਜੰਗ ਸਿੰਘ ਢਿੱਲੋਂ (69) ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਵਾਸੀ ਪਿੰਡ ਦੋਦਾ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਪਿੰਡ ਦੋਦਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਬਹੁਤ ਵੱਡੀ ਗਿਣਤੀ 'ਚ ਹਲਕਾ ਵਾਸੀਆਂ ਤੇ ਆਗੂਆਂ ਨੇ ਅੰਤਿਮ ਯਾਤਰਾ 'ਚ ਪਹੁੰਚ ਦੁੱਖ ਸਾਂਝਾ ਕੀਤਾ | ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਢਿੱਲੋਂ (ਪੰਚਾਇਤ ਸਕੱਤਰ), ਪੋਤਰੇ ਦਿਲਾਵਰ ਸਿੰਘ ਢਿੱਲੋਂ ਨੇ ਮਿ੍ਤਕ ਦੇਹ ਨੂੰ ਅਗਨੀ ਦਿੱਤੀ | ਇਸ ਮੌਕੇ ਪਰਿਵਾਰਕ ਮੈਂਬਰ ਧਰਮਪਤਨੀ ਬਲਜੀਤ ਕੌਰ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਪੋਤਰੇ ਦਿਲਾਵਰ ਸਿੰਘ ਢਿੱਲੋਂ, ਦਿਲਰਾਜ ਢਿੱਲੋਂ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੁੱਖ ਸਾਂਝਾ ਕੀਤਾ, ਜਦਕਿ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫ਼ੋਨ ਰਾਹੀਂ ਦੁੱਖ ਦਾ ਇਜ਼ਹਾਰ ਕੀਤਾ | ਇਸ ਮੌਕੇ ਜਤਿੰਦਰ ਸਿੰਘ ਔਲਖ ਰਿਟਾ. ਏ.ਡੀ.ਜੀ.ਪੀ., ਯਾਦਵਿੰਦਰ ਸਿੰਘ ਔਲਖ, ਸੰਤ ਸਿੰਘ ਬਰਾੜ ਸੀਨੀਅਰ ਆਗੂ, ਸ਼ੇਰਬਾਜ ਸਿੰਘ ਭੁੱਲਰ, ਹਰਭਗਵਾਨ ਸਿੰਘ ਰਾਜਾ ਭੁੱਲਰ, ਗੁਰਦਾਸ ਸਿੰਘ ਗਿਰਧਰ ਸਾਬਕਾ ਜ਼ਿਲ੍ਹਾ ਪ੍ਰਧਾਨ, ਹਰਚਰਨ ਸਿੰਘ ਸੋਥਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਨਰਿੰਦਰ ਸਿੰਘ ਕਾਉਣੀ ਚੇਅਰਮੈਨ, ਸਰਪੰਚ ਭਾਗ ਸਿੰਘ, ਜਗਮੋਹਨ ਬਰਾੜ ਪੰਚ, ਸੁਖਪਾਲ ਬਰਾੜ, ਐਡਵੋਕੇਟ ਗੁਰਚਰਨ ਸਿੰਘ ਬਰਾੜ, ਗੁਲਾਬ ਸਿੰਘ ਬਰਾੜ ਸਾਬਕਾ ਸਰਪੰਚ, ਅਮਰੀਕ ਸਿੰਘ ਵਕੀਲ ਬਰਾੜ, ਇਕਬਾਲ ਸਿੰਘ ਨੰਬਰਦਾਰ, ਰਾਜਵੀਰ ਸਿੰਘ ਭੁੱਲਰ ਜ਼ਿਲ੍ਹਾ ਕਾਂਗਰਸ ਤਰਨਤਾਰਨ, ਗੁਰਮੀਤ ਸਿੰਘ ਖ਼ਾਲਸਾ, ਹਰਚਰਨ ਸਿੰਘ ਢਿੱਲੋਂ, ਰੇਸ਼ਮ ਸਿੰਘ ਮੈਂਬਰ, ਸੁਖਮੰਦਰ ਸਿੰਘ ਬਰਾੜ ਦੋਦਾ, ਬੱਗੀ ਬਰਾੜ, ਸੁਖਦੇਵ ਸਿੰਘ, ਇਕਬਾਲ ਸਿੰਘ ਵਾੜਾ ਕਿਸ਼ਨਪੁਰਾ, ਗੁਰਮੇਲ ਸਿੰਘ ਰਿਟਾ. ਐੱਸ.ਡੀ.ਓ., ਗੁਰਚਰਨ ਸਿੰਘ ਮਸੌਣ, ਗੁਰਭੇਜ ਬਰਾੜ ਸਾਬਕਾ ਪ੍ਰਧਾਨ, ਬੇਅੰਤ ਸਿੰਘ ਬਰਾੜ, ਅੰਮਿ੍ਤਪਾਲ ਸਿੰਘ ਮਿੱਤਲ, ਮੇਗਰਾਜ ਗਰਗ ਆੜ੍ਹਤੀ, ਵਿਕਾਸ ਲੂਥਰਾ, ਫਰਜਿੰਦਰ ਸਿੰੰਘ ਬਰਾੜ, ਅਵਤਾਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਦਲ (ਬ) ਸਰਕਾਰ ਮੌਕੇ ਮਿਲੀਆਂ ਸਹੂਲਤਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ- ਅਕਾਲੀ ਆਗੂ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ 23 ਨੂੰ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ- ਰਣਜੀਤ ਅÏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।