ਕੋਟਕਪੂਰਾ, 6 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਮੋਗਾ ਸੜਕ 'ਤੇ ਸਥਿਤ ਬਾਬਾ ਵਿਸ਼ਵਕਰਮਾ ਧਰਮਸ਼ਾਲਾ 'ਚ ਚੱਲ ਰਹੀ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਕੋਟਕਪੂਰਾ ਵਿਚ ਹੋਮਿਓਪੈਥੀ ਡਾਕਟਰ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਹੋਮਿਓਪੈਥੀ ਵਿਭਾਗ ਨੇ ਡਾਕਟਰ ਯਾਦਵਿੰਦਰ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ | ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੱਸਿਆ ਕਿ ਹੋਮਿਓਪੈਥੀ ਇਲਾਜ਼ ਪ੍ਰਣਾਲੀ ਨਾਲ ਪੁਰਾਣੀ ਖੰਘ, ਜੁਕਾਮ, ਰੇਸ਼ਾ, ਬੁਖ਼ਾਰ, ਪੇਟ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦ, ਸਿਰਦਰਦ, ਮਾਈਗ੍ਰੇਨ, ਚਮੜੀ ਦੀਆਂ ਬਿਮਾਰੀਆਂ ਆਦਿ ਦਾ ਇਲਾਜ਼ ਕਰਕੇ ਜੜ ਤੋਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ | ਇਸ ਮੌਕੇ ਸਭਾ ਦੇ ਆਗੂ ਜਰਨੈਲ ਸਿੰਘ ਮੋਗੇ ਵਾਲੇ, ਮੱਖਣ ਲਾਲ ਸ਼ਰਮਾ ਸਟੇਟ ਆਗੂ ਪਾਵਰਕਾਮ, ਹਰਮੇਲ ਸਿੰਘ, ਗੁਰਜੰਟ ਸਿੰਘ, ਰਘਬੀਰ ਸਿੰਘ ਪ੍ਰਧਾਨ ਅਤੇ ਬੇਅੰਤ ਸਿੰਘ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਆਦਿ ਹਾਜ਼ਰ ਸਨ |