ਫ਼ਰੀਦਕੋਟ, 6 ਨਵੰਬਰ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਚਮਕੌਰ ਸਿੰਘ ਸੰਧੂ ਰੇਂਜ ਅਫ਼ਸਰ ਜੰਗਲਾਤ ਵਿਭਾਗ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ ਤੇ ਸਰਬਜੀਤ ਸ਼ਰਮਾ ਬਲਾਕ ਅਫ਼ਸਰ ਦੀ ਅਗਵਾਈ ਹੇਠ ਵਾਤਾਵਰਨ ਪ੍ਰੇਮੀ ਜਗਪਾਲ ਸਿੰਘ ਬਰਾੜ ਦੇ ਸਹਿਯੋਗ ਨਾਲ ਮੱਸਾ ਸਿੰਘ ਭਾਣਾ ਤੇ ਕਾਲਾ ਸਿੰਘ ਸੰਧੂ ਦੀ ਟੀਮ ਵਲੋਂ ਗੁਰਦੁਆਰਾ ਸਾਹਿਬ ਗਰੀਨ ਐਵੀਨਿਊ ਅਸਥੀਆਂ ਜਲ ਪ੍ਰਵਾਹ ਕੇਂਦਰ ਰੋਡ 'ਤੇ ਵੱਖ-ਵੱਖ ਕਿਸਮਾਂ ਦੇ 100 ਬੂਟੇ ਲਗਾਏ ਗਏ ਤੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਗਈ | ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਨਹਿਰ ਕਿਨਾਰੇ ਬਣੀ ਸੈਰਗਾਹ ਨੂੰ ਹੋਰ ਹਰਾ ਭਰਾ ਬਣਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਅਜੈਬ ਸਿੰਘ ਸੰਧੂ, ਸੂਬਾ ਰਾਮ ਸ਼ਰਮਾ, ਮਾਸਟਰ ਜਗਵਿੰਦਰ ਸਿੰਘ, ਗੁਰਨੈਬ ਸਿੰਘ ਕਿੰਗਰਾ, ਜਸਮੇਲ ਸਿੰਘ ਚੱਢਾ, ਰਣਜੋਧ ਸਿੰਘ ਢਿਲੋਂ ਅਤੇ ਲਛਮਣ ਸਿੰਘ ਭਾਣਾ ਵੀ ਮੌਜੂਦ ਸਨ |