07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਹਿਲਾ ਕਿ੍ਕਟ ਟੀਮ ਨੇ ਵਧਾਇਆ ਭਾਰਤ ਦਾ ਮਾਣ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਮਨਾਇਆ ਜਸ਼ਨ

ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਮਹਿਲਾ ਕਿ੍ਕਟ ਵਿਸ਼ਵ ਕੱਪ 'ਚ ਭਾਰਤ ਦੀ ਇਤਿਹਾਸਕ ਜਿੱਤ ਦੇ ਬਾਅਦ ਸਾਰੇ ਦੇਸ਼ ਿ' ਜਸ਼ਨ ਦਾ ਮਾਹੌਲ ਹੈ ਤੇ ਇਸੇ ਕੜੀ ਤਹਿਤ ਮੋਗਾ ਸਥਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਚ ਵੀ ਜਿੱਤ ਦਾ ਜਸ਼ਨ ਮਨਾਇਆ ਗਿਆ | ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਮਹਿਲਾ ਟੀਮ ਦੀ ਵਿਸ਼ਵ ਵਿਜੇਤਾ ਬਣਨ ਦੀ ਖ਼ੁਸ਼ੀ ਵਿਚ ਵਰਕਰਾਂ ਤੇ ਸਮਰਥਕਾਂ ਨੂੰ ਮਠਿਆਈ ਵੰਡੀ ਤੇ ਰਾਸ਼ਟਰੀ ਮਾਣ ਦਾ ਇਹ ਪਲ ਸਾਂਝਾ ਕੀਤਾ | ਇਸ ਮੌਕੇ ਜ਼ਿਲ੍ਹਾ ਮਹਾਂਮੰਤਰੀ ਮੁਖ਼ਤਿਆਰ ਸਿੰਘ, ਸੋਨੀ ਮੰਗਲਾ, ਲਖਵੰਤ ਸਿੰਘ ਸਾਫੂਵਾਲਾ, ਸਤਿੰਦਰਪ੍ਰੀਤ ਸਿੰਘ, ਜਗਸੀਰ ਸਿੰਘ ਸੀਰਾ, ਕੈਪ. ਅਮਰਜੀਤ ਸਿੰਘ ਕੋਕਰੀ, ਨਿਰਮਲ ਸਿੰਘ ਮੀਨੀਆ, ਸੀਰਾ ਲੰਢੇਕੇ, ਹਰਵਿੰਦਰ ਸਿੰਘ ਚੜਿੱਕ, ਹੈਪੀ ਪੂਰੀ, ਰਾਜਵਿੰਦਰ ਸਿੰਘ, ਧੀਰਜ ਸ਼ਰਮਾ, ਸਤਨਾਮ ਸਿੰਘ ਅਤੇ ਹੋਰ ਵਰਕਰ ਮੌਜੂਦ ਸਨ | ਡਾ. ਹਰਜੋਤ ਕਮਲ ਨੇ ਕਿਹਾ ਕਿ ਜਦੋਂ ਉਹ ਮੋਗਾ ਦੇ ਵਿਧਾਇਕ ਸਨ, ਤਾਂ ਉਨ੍ਹਾਂ ਨੇ ਮੋਗਾ ਦੀ ਬੇਟੀ ਹਰਮਨਪ੍ਰੀਤ ਕੌਰ ਦੀ ਪ੍ਰਤਿਭਾ ਨੂੰ ਸ਼ੁਰੂਆਤੀ ਦੌਰ ਤੋਂ ਹੀ ਪਹਿਚਾਣ ਲਿਆ ਸੀ | ਉਨ੍ਹਾਂ ਦੇ ਕਾਰਜਕਾਲ ਵਿਚ ਹੀ ਦੁੱਨੇਕੇ ਪਿੰਡ ਸਥਿਤ ਹਰਮਨਪ੍ਰੀਤ ਕੌਰ ਦੇ ਘਰ ਤੱਕ ਜਾਣ ਵਾਲੇ ਮਾਰਗ ਦਾ ਨਾਂਅ ਹਰਮਨਪ੍ਰੀਤ ਕੌਰ ਰੋਡ ਰੱਖਿਆ ਗਿਆ ਸੀ, ਜੋ ਇਸ ਪ੍ਰਤਿਭਾਵਾਨ ਖਿਡਾਰੀ ਦੇ ਸਨਮਾਨ ਅਤੇ ਗੌਰਵ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਇਸ ਗੱਲ ਦੀ ਮਜ਼ਬੂਤ ਉਦਾਹਰਨ ਹਨ ਕਿ ਜੇ ਮਨ ਵਿਚ ਜਜ਼ਬਾ ਹੋਵੇ, ਟੀਚਾ ਸਾਫ਼ ਹੋਵੇ ਅਤੇ ਮਿਹਨਤ ਨਿਰੰਤਰ ਹੋਵੇ ਤਾਂ ਵੱਡੀ ਤੋਂ ਵੱਡੀ ਸਫਲਤਾ ਵੀ ਕਦਮ ਚੁੰਮਦੀ ਹੈ | ਡਾ. ਕਮਲ ਨੇ ਕਿਹਾ ਕਿ ਹਰਮਨਪ੍ਰੀਤ ਦਾ ਸਫ਼ਰ ਹਰ ਯੁਵਕ ਲਈ ਪ੍ਰੇਰਨਾ ਦਾ ਸਰੋਤ ਹੈ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ-ਚੇਅਰਮੈਨ ਬਰਿੰਦਰ ਮਧੇ... ਅਗਲੀ ਖ਼ਬਰ ਸੂਬਾ ਸਰਕਾਰ ਡੀ.ਏ.ਪੀ. ਦੀ ਕਾਲਾਬਾਜ਼ਾਰੀ ਰੋਕਣ 'ਚ ਨਾਕਾਮਯਾਬ ਸਿੱਧ ਹੋ ਰਹੀ-ਫਰਮਾਨ ਸੰਧੂ, ਸੁੱਖਾ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।