ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਫ਼ੋਨ 'ਤੇ ਇਤਲਾਹ ਦਿੱਤੀ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਸਮੇਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ 'ਚ ਮੇਨ ਰੋਡ ਫ਼ਰੀਦਕੋਟ ਸੰਧਵਾਂ ਰੋਡ ਤੋਂ ਜਲਾਲੇਆਣਾ ਲਿੰਕ ਰੋਡ 'ਤੇ ਬਣੇ ਸੂਏ ਦੇ ਪੁਲ ਕੋਲ ਮੌਜੂਦ ਸੀ ਤਾਂ ਇਕ ਗੱਡੀ ਮਹਿੰਦਰਾ ਬਲੈਰੋ ਪਿਕਅੱਪ ਬੜੀ ਤੇਜ਼ ਰਫ਼ਤਾਰ ਨਾਲ ਪਿੰਡ ਜਲਾਲੇਆਣਾ ਦੀ ਤਰਫੋਂ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਗੱਡੀ 'ਚ ਬੈਠੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਨਾਂਅ ਪਤੇ ਪੁੱਛੇ ਤਾਂ ਗੱਡੀ ਚਾਲਕ ਨੇ ਆਪਣਾ ਨਾਂਅ ਰਾਮ ਸਿੰਘ ਵਾਸੀ ਸੰਧਵਾਂ ਨਾਲ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂਅ ਗੁਰਵਿੰਦਰ ਸਿੰਘ ਵਾਸੀ ਸੰਧਵਾਂ ਦੱਸਿਆ | ਉਪਰੰਤ ਸ਼ੱਕ ਦੇ ਆਧਾਰ 'ਤੇ ਜਦ ਗੱਡੀ ਦੇ ਡੈਸ਼ ਬੋਰਡ ਨੂੰ ਚੈੱਕ ਕੀਤਾ ਤਾਂ ਮੋਮੀ ਪਾਰਦਰਸ਼ੀ ਲਿਫ਼ਾਫ਼ਾ 'ਚ ਕੋਈ ਨਸ਼ੀਲੀ ਵਸਤੂ ਸਾਫ਼ ਦਿਖਾਈ ਦੇ ਰਹੀ ਸੀ | ਉਪਰੰਤ ਹੌਲਦਾਰ ਸੁਖਵਿੰਦਰਪਾਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਲਿਫ਼ਾਫ਼ੀ ਦੀ ਤਲਾਸ਼ੀ ਲਈ ਤਾਂ 13 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਦੋਹਾਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ |