04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਟੱਡੀ ਸਰਕਲ ਨੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ 'ਕੇਸ ਪਿਆਰ' ਵਜੋਂ ਮਨਾਇਆ

ਅਜੀਤ ਡੈਸਕ 18-07-2025
ਫ਼ਰੀਦਕੋਟ, 17 ਜੁਲਾਈ (ਸਰਬਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵਲੋਂ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਸੁਚੱਜੇ ਜੀਵਨ, ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਕਰਨ ਤੇ ਸਰਬਪੱਖੀ ਸ਼ਖ਼ਸੀਅਤ ਉਸਾਰੀ ਅਤੇ ਉਸਾਰੂ ਸਮਾਜ ਦੀ ਸਿਰਜਣਾਂ ਲਈ ਚਲਾਈ ਜਾ ਰਹੀ ਮੁਹਿੰਤ ਤਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੀਨ ਐਵੇਨਿਊ ਫ਼ਰੀਦਕੋਟ ਸਹਿਯੋਗ ਨਾਲ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ 'ਕੇਸ ਪਿਆ' ਵਜੋਂ ਮਨਾਇਆ | ਕੁਲਦੀਪ ਸਿੰਘ ਖੇਤਰ ਸਕੱਤਰ ਨੇ ਦੱਸਿਆ ਕਿ ਸਮਾਗਮ 'ਚ 25 ਸਕੂਲਾਂ ਦੇ 570 ਸਾਬਤ ਸੂਰਤ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਆਰੰਭਤਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੀਆਂ ਵਿਦਿਆਰਥਣਾਂ ਦੇ ਸ਼ਬਦ ਗਾਇਣ ਨਾਲ ਕੀਤੀ ਗਈ | ਸਮਾਗਮ 'ਚ ਹਰਜਿੰਦਰ ਸਿੰਘ ਪੱਟੀ ਸ੍ਰੀ ਅੰਮਿ੍ਤਸਰ ਸਾਹਿਬ-ਤਰਨਤਾਰਨ ਜ਼ੋਨ ਨੇ ਭਾਈ ਤਾਰੂ ਸਿੰਘ ਦੇ ਜੀਵਨ, ਕੁਲਦੀਪ ਸਿੰਘ ਖੇਤਰ ਸਕੱਤਰ ਨੇ ਗੁਰਬਾਣੀ ਤੇ ਇਤਿਹਾਸ 'ਚੋਂ ਵਿਦਿਆਰਥੀਆਂ ਨਾਲ ਪ੍ਰੇਰਣਾ ਦੀ ਸਾਂਝ ਪਾਈ, ਮਾਊਾਟ ਲਿਟਰਾ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਭਾਈ ਤਾਰੂ ਸਿੰਘ ਦੇ ਜੀਵਨ 'ਤੇ ਕਵਿਤਾ ਗਾਇਣ ਕੀਤੀ ਅਤੇ ਮੰਨਤ ਦਸਮੇਸ਼ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਵਿਦਿਆਰਥੀਆ ਨਾਲ ਰਲ ਕੇ ਨਾਅਰੇ ਲਗਾਏ | ਅੰਤ ਚ ਕੁਲਦੀਪ ਸਿੰਘ ਨੇ 'ਅਸਾ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਆਰਿਆ ਤੂੰ ਚੀਰੀ ਜਾਈ ਵੇ' ਕਵਿਤਾ ਵਿਦਿਆਰਥੀਆਂ ਨਾਲ ਗਾਇਣ ਕੀਤੀ | ਵਿਦਿਆਥੀਆਂ ਨੂੰ 'ਕੇਸ ਪਿਆਰ' ਮੈਡਲ ਅਤੇ ਇਕ ਖ਼ਤ ਭਾਈ ਤਾਰੂ ਸਿੰਘ, ਖ਼ੂਨ ਸ਼ਹੀਦਾਂ ਦਾ, ਦਸਤਾਰ ਤੇ ਰਹਿਤ ਮਰਿਯਾਦਾ ਕਿਤਾਬਾਂ ਦੇ ਕੇ ਸਨਮਾਨਿਤ | ਸਮਾਗਮ 'ਚ ਹਾਜ਼ਰ ਅਧਿਆਪਕਾਂ ਨੂੰ ਵੀ ਕਿਤਾਬਾ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਸਕੂਲਾ 'ਚੋਂ ਆਏ ਸਾਬਤ ਸੂਰਤ ਵਿਦਿਆਰਥੀਆਂ/ਅਧਿਆਪਕਾਂ ਨੂੰ ਭਜਨ ਸਿੰਘ ਗੁਰਦੁਆਰਾ ਪ੍ਰਧਾਨ, ਸਾਹਿਬ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਪਿ੍ੰਸੀਪਲ ਮੈਂਬਰ ਅਤੇ ਹਰਭਜਨ ਸਿੰਘ ਰੋੜੀਕਪੂਰਾ, ਰਣਜੀਤ ਸਿੰਘ ਕੋਟਸੁਖੀਆ, ਬੀਰ ਸਿੰਘ ਨਾਨਕਸਰ ਖੇਤਰ ਪ੍ਰਧਾਨ, ਕੁਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਨੇ ਲਿਟਰੇਚਰ ਗਿਫ਼ਟ ਪੈਕਟ ਦੇ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਭੈਣ ਕੁਲਦੀਪ ਕੌਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਦਵਿੰਦਰ ਕੌਰ, ਐਡਵੋਕੇਟ ਜੀਵਨਜੋਤ ਕੌਰ ਤੇ ਵੀਰ ਗੁਰਪ੍ਰਤਾਪ ਸਿੰਘ, ਜੁਝਾਰ ਸਿੰਘ, ਧੀਰ ਸਿੰਘ ਨਾਨਕਸਰ, ਇਸਟਜੋਤ ਸਿੰਘ, ਅਰਮਾਨ ਸਿੰਘ ਨੇ ਸੇਵਾ ਨਿਭਾਈ ਅਤੇ ਸਰਵਨ ਸਿੰਘ ਯੂਨਿਟ ਸਕੱਤਰ ਮਚਾਕੀ ਮੱਲ ਸਿੰਘ ਨੇ ਇਸ ਸਮਾਗਮ ਦੀ ਫੋਟੋਗ੍ਰਾਫੀ ਕੀਤੀ ਅਤੇ ਸਮਾਗਮ ਦੀ ਸਮਾਪਤੀ 'ਤੇ ਵਿਦਿਆਰਥੀਆਂ ਲਈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਲਈ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਟਿੱਕਾ ਸਿੰਘ ਵਲੋਂ ਅਰਦਾਸ ਨਾਲ ਕੀਤੀ ਗਈ |
ਪਿਛਲੀ ਖ਼ਬਰ ਪ੍ਰਧਾਨ ਤੇ ਕੌਂਸਲਰਾਂ ਦਰਮਿਆਨ ਚਲਦੀ ਘੈਂਸ-ਘੈਂਸ ਇਕ ਵਾਰ ਹੋਈ ਸਮਾਪਤ ਅਗਲੀ ਖ਼ਬਰ ਰੇਲਵੇ ਰਾਜ ਮੰਤਰੀ ਵਲੋਂ ਜੈਤੋ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ-ਡਾ. ਰਮਨਦੀਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।