04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ

ਅਜੀਤ ਡੈਸਕ 18-07-2025
ਫ਼ਰੀਦਕੋਟ, 17 ਜੁਲਾਈ (ਸਰਬਜੀਤ ਸਿੰਘ)-ਸਰਬੱਤ ਦਾ ਭਲਾ ਟਰੱਸਟ ਵਲੋਂ ਪੰਜਾਬ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਇਕਾਈ ਵਲੋਂ ਸੰਨੀ ਰੈਣ ਬਸੇਰਾ ਵਿਖੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ ਗਏ | ਇਕਾਈ ਪ੍ਰਧਾਨ ਭਰਪੂਰ ਸਿੰਘ ਹੁੰਦਲ ਤੇ ਪੈ੍ਰੱਸ ਸਕੱਤਰ ਪਰਦੀਪ ਸ਼ਰਮਾ ਨੇ ਦੱਸਿਆ ਕਿ ਦਾਨੀ ਤੇ ਸਮਾਜ ਸੇਵੀ ਐਸ. ਪੀ. ਸਿੰਘ ਉਬਰਾਏ ਵਲੋਂ ਚਲਾਈ ਜਾ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਬੇਸਹਾਰਾ, ਦੀਨ ਦੁਖੀਆਂ, ਗ਼ਰੀਬਾਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਦੀ ਨਿਰਸਵਾਰਥ ਮਦਦ ਕਰਨ ਲਈ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ | ਅੱਜ ਵੀ ਵੱਡੀ ਗਿਣਤੀ 'ਚ ਲੋੜਵੰਦਾਂ ਨੂੰ ਪੈਨਸ਼ਨ ਦੀ ਰਾਸ਼ੀ ਚੈੱਕਾਂ ਰਾਹੀਂ ਤਕਸੀਮ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ 'ਚ ਆਰੋ ਸਿਸਟਮ ਲਗਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾ ਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲ੍ਹੇ ਗਏ ਹਨ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੇ ਪਰਿਵਾਰਾਂ ਦੇ ਰਹਿਣ ਲਈ ਸੰਨੀ ਉਬਰਾਏ ਰੈਣ ਬਸੇਰਾ ਬਣਾਇਆ ਗਿਆ ਹੈ, ਜਿਥੇ ਮਰੀਜ਼ਾਂ ਦੇ ਵਾਰਸਾਂ ਦੇ ਰਹਿਣ ਲਈ ਮੁਫ਼ਤ ਸੇਵਾਵਾਂ ਦਾ ਪ੍ਰਬੰਧ ਹੈ ਤੇ ਇਥੇ ਕਲੀਨਿਕਲ ਲੈਬੋਰੇਟਰੀ ਚਲਾਈ ਜਾ ਰਹੀ ਹੈ, ਜਿਸ ਰਾਹੀਂ ਬਹੁਤ ਹੀ ਘੱਟ ਰੇਟਾਂ 'ਤੇ ਟੈਸਟ ਕੀਤੇ ਜਾਂਦੇ ਹਨ | ਇਸ ਮੌਕੇ ਮੈਂਬਰ ਜਗਪਾਲ ਸਿੰਘ ਬਰਾੜ, ਸੂਰਤ ਸਿੰਘ ਖ਼ਾਲਸਾ, ਕਰਮਜੀਤ ਸਿੰਘ ਸਰਾਂ, ਕਮਿੰਦਰ ਸਿੰਘ ਬਿੱਟੂ ਗਿੱਲ, ਦਵਿੰਦਰ ਸਿੰਘ ਸੰਧੂ, ਨਿਰਮਲ ਸਿੰਘ ਸੰਧੂ, ਜੰਗ ਸਿੰਘ, ਕੈਪਟਨ ਬਲਜੀਤ ਸਿੰਘ ਤੇ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਰੇਲਵੇ ਰਾਜ ਮੰਤਰੀ ਵਲੋਂ ਜੈਤੋ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ-ਡਾ. ਰਮਨਦੀਪ ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ 4 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।