12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਾਜਾਇਜ਼ ਸ਼ਰਾਬ ਸਮੇਤ ਪੁਲਿਸ ਵਲੋਂ ਦੋ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 20-10-2025
ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਸਿਟੀ ਏਰੀਆ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਗਮੀਤ ਸਿੰਘ ਉਰਫ਼ ਚਿੜੀ ਵਾਸੀ ਕੋਟਕਪੂਰਾ, ਜੋ ਕਿ ਬਾਹਰਲੇ ਠੇਕਿਆਂ ਤੋਂ ਠੇਕਾ ਸ਼ਰਾਬ ਦੇਸੀ ਸਸਤੇ ਭਾਅ ਲਿਆ ਕੇ ਮਹਿੰਗੇ ਭਾਅ ਵੇਚਣ ਦਾ ਆਦੀ ਹੈ | ਜੋ ਅੱਜ ਵੀ ਦੇਵੀਵਾਲਾ ਰੋਡ ਨੇੜੇ ਬਿਜਲੀ ਘਰ ਕੋਟਕਪੂਰਾ ਪਾਸ ਤੁਰ ਫਿਰ ਕੇ ਵੇਚ ਰਿਹਾ ਹੈ | ਜੋ ਰੇਡ ਕਰਨ ਪਰ ਰੰਗੇ ਹੱਥੀ ਕਾਬੂ ਆ ਸਕਦਾ ਹੈ | ਪੁਲਿਸ ਪਾਰਟੀ ਨੇ ਮੌਕੇ ਪਰ ਛਾਪਾਮਾਰੀ ਕਰਕੇ ਉਸ ਨੂੰ 7 ਬੋਤਲਾਂ ਨਜਾਇਜ਼ ਸ਼ਰਾਬ ਦੇਸੀ, ਮਾਰਕਾ ਮੋਟਾ ਸੰਤਰਾ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਸ਼ਹਿਰੀ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
24 ਬੋਤਲਾਂ ਸ਼ਰਾਬ ਬਰਾਮਦ
ਏ.ਐਸ.ਆਈ ਦਰਸ਼ਨ ਸਿੰਘ ਸੇਖੋਂ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸੰਧਵਾਂ, ਸਿੱਖਾਂ ਵਾਲਾ ਆਦਿ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਪਿੰਡ ਸੰਧਵਾਂ ਟੱਪ ਕੇ ਲਿੰਕ ਰੋਡ ਪਿੰਡ ਸੰੰਧਵਾਂ ਤੋਂ ਨੈਸ਼ਨਲ ਹਾਈਵੇ ਨੰਬਰ 54 ਪਰ ਪੁੱਜੀ ਤਾਂ ਮੁਖ਼ਬਾਰ ਖ਼ਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਪ੍ਰਭਜੋਤ ਸਿੰਘ ਵਾਸੀ ਪਿੰਡ ਮਚਾਕੀ ਮੱਲ ਸਿੰਘ, ਜੋ ਸ਼ਰਾਬ ਠੇਕਾ ਦੇਸੀ ਅਤੇ ਅੰਗਰੇਜ਼ੀ ਬਾਹਰਲੀ ਸਟੇਟ ਤੋਂ ਸਸਤੇ ਰੇਟ 'ਤੇ ਲਿਆ ਕੇ ਮਹਿੰਗੇ ਭਾਅ ਵੇਚਣ ਦਾ ਆਦੀ ਹੈ | ਜੋ ਅੱਜ ਪਿੰਡ ਸਿੱਖਾਂ ਵਾਲਾ ਪਾਸ ਘੁੰਮਦਾ ਦੇਖਿਆ ਗਿਆ ਹੈ | ਜੇਕਰ ਹੁਣੇ ਇਸ ਦੀ ਭਾਲ ਪਿੰਡ ਸਿੱਖਾਂਵਾਲਾ ਦੇ ਆਸ-ਪਾਸ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਸ਼ਰਾਬ ਠੇਕਾ ਦੇਸੀ ਜਾਂ ਅੰਗਰੇਜੀ ਸਮੇਤ ਕਾਬੂ ਆ ਸਕਦਾ ਹੈ | ਪੁਲਿਸ ਪਾਰਟੀ ਨੇ ਉਕਤ ਮੁਲਜ਼ਮ ਨੂੰ 24 ਬੋਤਲਾਂ ਸ਼ਰਾਬ ਮਾਰਕਾ ਸੌਂਫ਼ੀ ਚੰਡੀਗੜ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਅਗਲੀ ਖ਼ਬਰ ਬੁਰਜ ਮਹਿਮਾ ਕੱਚੀ ਮੰਡੀ ਦੀ ਧੂੜ ਫੱਕ ਰਹੇ ਹਨ ਕਿਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।