15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਇਸ ਵਾਰ ਪਟਾਕੇ ਰਹਿਤ ਦੀਵਾਲੀ ਮਨਾਈ ਜਾਵੇ-ਗੁਰਤਾਰ ਸਿੰਘ ਸੰਧੂ

ਅਜੀਤ ਡੈਸਕ 19-10-2025
ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ)-ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਦੀਵਾਲੀ ਦਾ ਤਿਉਹਾਰ ਪਟਾਕੇ ਰਹਿਤ ਮਨਾਉਣ ਦੀ ਕੋਸ਼ਿਸ਼ ਕਰੀਏ | ਇਹ ਪ੍ਰਗਟਾਵਾ ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ ਨੇ ਕਿਹਾ ਕਿ ਬੀਤੇ ਕੁੱਝ ਸਾਲਾਂ ਤੋਂ ਦੀਵਾਲੀ ਦੇ ਤਿਉਹਾਰ ਮੌਕੇ ਵੱਧ ਤੋਂ ਵੱਧ ਪਟਾਕੇ ਚਲਾਏ ਜਾਣ ਦਾ ਰਿਵਾਜ ਵੱਧ ਰਿਹਾ ਹੈ | ਜ਼ਿਆਦਾ ਪਟਾਕੇ ਚਲਾਉਣਾ ਸਿਹਤ ਤੇ ਵਾਤਾਵਰਨ ਦੋਵਾਂ ਲਈ ਬਹੁਤ ਹੀ ਹਾਨੀਕਾਰਕ ਹੈ | ਚੇਅਰਮੈਨ ਸੰਧੂ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਘੱਟ ਤੋਂ ਘੱਟ ਪਟਾਕੇ ਚਲਾਓ ਖ਼ਾਸ ਕਰਕੇ ਛੋਟੇ ਬੱਚੇ ਵੱਡੇ ਪਟਾਕਿਆਂ ਤੋਂ ਗੁਰੇਜ਼ ਕਰਨ ਅਤੇ ਫੁੱਲਦਾਰ, ਫਲਦਾਰ ਜਾਂ ਹੋਰ ਕੋਈ ਪੌਦਾ ਜ਼ਰੂਰ ਲਗਾ ਕੇ ਦੀਵਾਲੀ ਨੂੰ ਹਰੀ ਦੀਵਾਲੀ ਦੇ ਰੂਪ 'ਚ ਮਨਾਉਣ ਦੀ ਕੋਸ਼ਿਸ਼ ਕਰੋ | ਚੇਅਰਮੈਨ ਗੁਰਤਾਰ ਸਿੰਘ ਸੰਧੂ ਕੁਮਾਰ ਕੇ ਨੇ ਕਿਹਾ ਹੈ ਕਿ ਜਰੂਰੀ ਨਹੀਂ ਖ਼ੁਸ਼ੀ ਦਾ ਪ੍ਰਗਟਾਵਾ ਪਟਾਕੇ ਚਲਾ ਕੇ ਹੀ ਕਰ ਸਕਦੇ ਹਾਂ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਟਾਕਿਆਂ ਦੇ ਪੈਸੇ ਖ਼ਰਚਣ ਤੋਂ ਗੁਰੇਜ਼ ਕਰਦਿਆ ਉਹੀ ਧਨ ਕਿਸੇ ਲੋੜਵੰਦ ਨੂੰ ਦੇ ਕੇ ਉਨ੍ਹਾਂ ਦੀਆਂ ਖ਼ੁਸ਼ੀਆਂ ਵਿਚ ਵਾਧਾ ਕਰਕੇ ਤੇ ਇਸ ਤਰ੍ਹਾਂ ਵੀ ਆਪਾਂ ਦੀਵਾਲੀ ਮਨਾ ਸਕਦੇ ਹਾਂ |

ਪਿਛਲੀ ਖ਼ਬਰ ਮਹਿੰਗਾਈ ਭੱਤਾ ਕੇਂਦਰ ਦੇ ਮੁਲਾਜ਼ਮਾਂ ਦੇ ਬਰਾਬਰ 58 ਫ਼ੀਸਦੀ ਕੀਤਾ ਜਾਵੇ-ਸੁਰਿੰਦਰ ਕੁਮਾਰ ਸ਼ਰਮਾ <br/> ਅਗਲੀ ਖ਼ਬਰ ਦਸਮੇਸ਼ ਹਾਈ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।