15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬਚਪਨ ਪਲੇਅ ਸਕੂਲ ਵਿਖੇ ਜਾਗਰੂਕਤਾ ਰੈਲੀ ਕੱਢੀ

ਅਜੀਤ ਡੈਸਕ 19-10-2025
ਮਲੋਟ, 18 ਅਕਤੂਬਰ (ਪਾਟਿਲ)-ਤਿਉਹਾਰਾਂ ਦੇ ਦਿਨਾਂ ਵਿਚ ਆਨਲਾਈਨ ਸ਼ੌਪਿੰਗ ਦੇ ਚੱਲਦੇ ਪ੍ਰਭਾਵਿਤ ਹੋ ਰਹੇ ਲੋਕਲ ਦੁਕਾਨਦਾਰਾਂ ਦੇ ਹੱਕ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਬਚਪਨ ਪਲੇਅ ਸਕੂਲ ਮਲੋਟ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ | ਇਸ ਮੌਕੇ ਬੱਚਿਆਂ ਨੇ ਹੱਥ ਵਿਚ ਆਪਣੇ ਸ਼ਹਿਰ ਦੀਆਂ ਦੁਕਾਨਾਂ ਨੂੰ ਬਚਾਓ, ਅਸਲ ਖ਼ਰੀਦ ਦਾ ਅਨੁਭਵ ਪਾਓ, ਆਨਲਾਈਨ ਨੂੰ ਨਾ ਆਪਣੇ ਮਲੋਟ ਦੇ ਦੁਕਾਨਦਾਰਾਂ ਨੂੰ ਹਾਂ, ਲੋਕਲ ਦੁਕਾਨਦਾਰਾਂ ਦੀ ਮੁਸਕੁਰਾਹਟ ਇਹ ਹੀ ਹੈ ਮਲੋਟ ਦੀ ਸ਼ਾਨ ਵਰਗੇ ਸਲੋਗਨ ਵਾਲਿਆਂ ਤਖ਼ਤੀਆਂ ਹੱਥ ਵਿਚ ਫ਼ੜ੍ਹ ਗਰੀਨ ਵੈਲੀ ਰੋਡ 'ਤੇ ਜਾਗਰੂਕਤਾ ਰੈਲੀ ਕੱਢੀ | ਇਸ ਮੌਕੇ ਸਕੂਲ ਕੋਆਰਡੀਨੇਟਰ ਸਾਕਸ਼ੀ ਕਸਰੀਜਾ ਨੇ ਕਿਹਾ ਕਿ ਸਾਨੂੰ ਹਮੇਸ਼ਾ ਲੋਕਲ ਦੁਕਾਨਦਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਸਾਡੇ ਸ਼ਹਿਰ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ, ਜੇਕਰ ਲੋਕਲ ਦੁਕਾਨਦਾਰ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ, ਇਸ ਸੁਨੇਹੇ ਨਾਲ ਹੀ ਇਹ ਜਾਗਰੂਕਤਾ ਰੈਲੀ ਕੱਢੀ ਗਈ ਹੈ |
ਪਿਛਲੀ ਖ਼ਬਰ ਤਰਨ ਤਾਰਨ ਉਪ ਚੋਣ ਲਈ ਸਨਿਚਰਵਾਰ ਨੂੰ 12 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਅਗਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਵਲੋਂ ਨਵੇਂ ਆਏ ਡੀ.ਐੱਸ.ਪੀ. ਤੇ ਐੱਸ.ਐੱਮ.ਓ. ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।