15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕੈਬਨਿਟ ਮੰਤਰੀ ਖੁੱਡੀਆਂ ਵਲੋਂ ਧੀਰ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 19-10-2025
ਗਿੱਦੜਬਾਹਾ, 18 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਵਾਸੀ ਡਿਪਟੀ ਐਡਵੋਕੇਟ ਜਨਰਲ ਪੰਜਾਬ ਅਮਨ ਧੀਰ ਦੇ ਪਿਤਾ, ਰਜਿਸਟਰਾਰ ਰੂਰਲ ਸੁਮਿਤੀ ਧੀਰ ਦੇ ਸਹੁਰਾ ਅਤੇ ਉੱਘੇ ਵਪਾਰੀ ਬਲਵਿੰਦਰ ਸਿੰਘ ਬਿੰਦਰ ਦੇ ਭਰਾ ਨਾਮਵਰ ਵਕੀਲ ਤੇ ਪੰਜਾਬ ਪਨਸੀਡ ਦੇ ਸਾਬਕਾ ਚੇਅਰਮੈਨ ਅਸ਼ੋਕ ਧੀਰ ਦੀ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ | ਇਸ ਦੁੱਖ ਦੀ ਘੜੀ 'ਚ ਧੀਰ ਪਰਿਵਾਰ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਉਨ੍ਹਾਂ ਦੇ ਗ੍ਰਹਿ ਗਿੱਦੜਬਾਹਾ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ | ਸ. ਖੁੱਡੀਆਂ ਵਲੋਂ ਮਰਹੂਮ ਅਸ਼ੋਕ ਧੀਰ ਦੇ ਸਪੁੱਤਰ ਅਮਨ ਧੀਰ ਨਾਲ ਦੁੱਖ ਸਾਂਝਾ ਕਰਦੇ ਹੋਏ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ | ਇਸ ਮੌਕੇ ਪਰਿਵਾਰ ਨਾਲ ਗੁਰਬਾਜ ਸਿੰਘ ਬਣਵਾਲਾ ਪੀ.ਏ., ਰਛਪਾਲ ਸਿੰਘ ਖੁੱਡੀਆਂ, ਗੁਰਬਾਜ ਸਿੰਘ ਪੀ.ਏ., ਸੁਭਾਸ਼ ਜੈਨ ਲਿੱਲੀ, ਸ਼ਿਪੀ ਸੇਠ, ਗੁਰਬਿੰਦਰ ਸਿੰਘ ਬਣਵਾਲਾ, ਅਸ਼ੋਕ ਜੈਨ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਬਿੰਟਾ ਅਰੋੜਾ, ਭਾਜਪਾ ਆਗੂ ਪਿ੍ਤਪਾਲ ਸ਼ਰਮਾ, ਹਰਦੀਪ ਸਿੰਘ ਦੇਦ ਪ੍ਰਧਾਨ ਬੇਸਹਾਰਾ ਨੰਦੀ ਗਊਸ਼ਾਲਾ, ਹਰਜੀਤ ਸਿੰਘ ਨੀਲਾ ਮਾਨ, ਹਰਬੰਸ ਸਿੰਘ ਸੰਗੂ, ਨੰਦ ਲਾਲ ਬਾਬਾ, ਕੁਲਵੰਤ ਸਿੰਘ ਮਾਨ, ਬਲਕਾਰ ਸਿੰਘ ਮਾਨ, ਤਰਸੇਮ ਸ਼ਰਮਾ, ਸੁਰਜੀਤ ਸਿੰਘ ਘੋਨਾ, ਵਿੱਕੀ ਬੰਬੇ ਡਾਇੰਗ, ਪਵਨ ਦੁੱਗਲ, ਬਬਲੀ ਜੈਨ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ, ਸਿਆਸੀ, ਧਾਰਮਿਕ, ਸਮੂਹ ਵਕੀਲ ਭਾਈਚਾਰੇ ਵਲੋਂ ਅਸ਼ੋਕ ਧੀਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਟੀ.ਏ. ਭਰਤੀ ਲਈ ਮੁਫ਼ਤ ਫ਼ਿਜੀਕਲ ਟ੍ਰੇਨਿੰਗ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।