28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਿਰਤੀ ਕਿਸਾਨ ਯੂਨੀਅਨ ਨੇ ਯੂਰੀਆ ਖ਼ਾਦ ਦੀ ਘਾਟ ਸੰਬੰਧੀ ਮੰਗ ਪੱਤਰ ਸੌਂਪਿਆ

ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤੇ ਜਾਣ ਦਾ ਦਿ੍ਸ਼ | ਤਸਵੀਰ : ਹਰਵਿੰਦਰ ਸਿੰਘ ਟੋਨੀ <br/> 27-12-2025
ਸਮਾਣਾ, 26 ਦਸੰਬਰ (ਹਰਵਿੰਦਰ ਸਿੰਘ ਟੋਨੀ)-ਯੂਰੀਆ ਖ਼ਾਦ ਦੀ ਘਾਟ ਤੇ ਕਾਲਾਬਾਜ਼ਾਰੀ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਵਲੋਂ ਐੱਸ.ਡੀ.ਐੱਮ. ਅਤੇ ਮੁੱਖ ਖੇਤੀਬਾੜੀ ਅਫ਼ਸਰ ਸਮਾਣਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਕਾਕੜਾ ਤੇ ਵਿੱਤ ਸਕੱਤਰ ਕੁਲਬੀਰ ਟੋਡਰਪੁਰ ਨੇ ਆਖਿਆ ਕਿ ਇਸ ਮੌਕੇ ਇਲਾਕੇ ਵਿਚ ਕਣਕ ਦੀ ਫ਼ਸਲ ਅਤੇ ਸਬਜ਼ੀਆਂ ਨੂੰ ਯੂਰੀਆ ਖ਼ਾਦ ਦੀ ਵੱਡੀ ਪੱਧਰ 'ਤੇ ਜ਼ਰੂਰਤ ਹੈ ਪਰ ਡੀਲਰਾਂ ਵਲੋਂ ਬਾਜ਼ਾਰ ਵਿਚ ਯੂਰੀਏ ਦੀ ਘਾਟ ਦਿਖਾ ਕੇ ਕਾਲਾਬਾਜ਼ਰੀ ਵਿਚ ਵੇਚਿਆ ਜਾ ਰਿਹਾ ਇਸ ਨਾਲ ਛੋਟੇ ਕਿਸਾਨਾਂ ਦੀ ਲੁੱਟ ਵੀ ਹੋ ਰਹੀ ਹੈ ਨਾ ਹੀ ਉਨ੍ਹਾਂ ਨੂੰ ਯੂਰੀਆ ਮਿਲਦਾ ਹੈ | ਉਨ੍ਹਾਂ ਆਖਿਆ ਕਿ ਸੁਸਾਇਟੀਆਂ ਨੂੰ ਸਰਕਾਰ ਵਲੋਂ ਬਹੁਤ ਘੱਟ ਮਾਤਰਾ ਵਿਚ ਯੂਰੀਆ ਭੇਜਿਆ ਜਾ ਰਿਹਾ ਹੈ | ਇਸ ਮੌਕੇ ਬਲਾਕ ਸਮਾਣਾ ਦੇ ਆਗੂ ਮੋਹਰ ਸਿੰਘ, ਨਵਦੀਪ ਟੋਡਰਪੁਰ, ਜਰਨੈਲ ਮਰਦਾਂਹੇੜੀ ਤੇ ਕਰਨੈਲ ਲਾਲਗੜ ਨੇ ਆਖਿਆ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦਾ ਹੱਲ ਕਰੇ, ਨਾਲ ਹੀ ਉਨ੍ਹਾਂ ਆਖਿਆ ਕਿ ਹਰੇਕ ਡੀਲਰ ਸਟਾਕ ਬੋਰਡ 'ਤੇ ਯੂਰੀਏ ਦਾ ਮੁਕੰਮਲ ਰਿਕਾਰਡ ਜਨਤਕ ਕਰੇ | ਉਨ੍ਹਾਂ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਜਥੇਬੰਦੀ ਵਲੋਂ ਇਸ ਤੇ ਸਖ਼ਤ ਐਕਸਨ ਲਿਆ ਜਾਵੇਗਾ | ਇਸ ਮੌਕੇ ਜੋਗਾ ਸਿੰਘ ਰਾਜਲਾ, ਦਰਬਾਰਾ ਸਿੰਘ, ਜਸਵਿੰਦਰ ਸਿੰਘ, ਭਜਨ ਸਿੰਘ, ਗੁਰਚਰਨ ਸਿੰਘ, ਗੁਰਨਾਮ ਸਿੰਘ, ਡਾ. ਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਜੋੜਾਮਾਜਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੱਜ ਮਾਡਰਨ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।