04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਲੱਸਟਰ ਫਤਹਿਪੁਰ ਦੇ ਬੱਚਿਆਂ ਨੇ ਜਿੱਤੀ ਓਵਰਆਲ ਟਰਾਫ਼ੀ

ਅਜੀਤ ਡੈਸਕ 07-12-2025
ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਬਲਾਕ ਸਮਾਣਾ ਦੀਆਂ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਖੇਡਾਂ 'ਚ ਕਲੱਸਟਰ ਫਤਿਹਪੁਰ ਦੇ ਬੱਚਿਆਂ ਨੇ ਓਵਰਆਲ ਟਰਾਫ਼ੀ ਜਿੱਤੀ ਹੈ | ਬਲਾਕ ਸਮਾਣਾ-2 ਦੀਆਂ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਖੇਡਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕਰਵਾਈਆਂ ਗਈਆਂ | ਇਹ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਧਨੌਰੀ ਦੇ ਖੇਡ ਮੈਦਾਨ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਾਣਾ-2 ਗੋਪਾਲ ਕਿ੍ਸ਼ਨ ਦੀ ਅਗਵਾਈ 'ਚ ਕਰਵਾਈਆਂ ਗਈਆਂ | ਪ੍ਰਾਇਮਰੀ ਜਮਾਤਾਂ 'ਚ ਪੜ੍ਹਨ ਵਾਲੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ 'ਚ ਵੱਖ-ਵੱਖ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ | ਟਰਾਫ਼ੀ ਦਾ ਸਿਹਰਾ ਸਕੂਲ ਮੁਖੀ ਗਗਨਪ੍ਰੀਤ ਕੌਰ ਦੀ ਯੋਗ ਅਗਵਾਈ ਨੂੰ ਜਾਂਦਾ ਹੈ | ਲੋਕਾਂ ਵਲੋਂ ਕਲੱਸਟਰ ਫਤਹਿਪੁਰ ਦੇ ਖਿਡਾਰੀ ਅਤੇ ਯੋਗ ਅਧਿਆਪਕ ਦੀ ਸ਼ਲਾਘਾ ਕੀਤੀ ਹੈ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ 'ਚ ਕਰਵਾਈ ਅਥਲੀਟ ਮੀਟ ਅਗਲੀ ਖ਼ਬਰ ਅਕਾਲੀ ਦਲ ਦੇ ਦੋ ਤੇ ਕਾਂਗਰਸ ਦੇ ਇਕ ਉਮੀਦਵਾਰ ਦੇ ਕਾਗਜ਼ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।