03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

5 ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ ਵਿਖੇ ਏਸ਼ੀਅਨ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੇ ਚਾਂਦੀ ਦੇ ਤਗਮੇ

ਅਜੀਤ ਡੈਸਕ 07-12-2025
ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ ਕਾਲਜਿਜ ਪਟਿਆਲਾ ਦੀ 5 ਪੰਜਾਬ ਬਟਾਲੀਅਨ, ਐਨ.ਸੀ.ਸੀ ਪਟਿਆਲਾ ਵਲੋਂ ਐਨ.ਸੀ.ਸੀ ਅਕੈਡਮੀ ਰੋਪੜ ਵਿਖੇ 10 ਦਿਨਾਂ ਕੈਂਪ ਵਿਚ ਭਾਗੀਦਾਰੀ ਕੀਤੀ ਗਈ | ਕੈਂਪ ਦੌਰਾਨ ਕਰਵਾਈਆਂ ਖੇਡਾਂ ਦੇ ਦੌਰਾਨ ਏਸ਼ੀਅਨ ਕਾਲਜ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਚਾਂਦੀ ਦੇ ਤਗਮੇ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ | ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਚੈਅਰਮੇਨ ਤਰਸੇਮ ਸੈਣੀ, ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਤੇ ਸੀ.ਟੀ.ਓ. ਅਮਰਜੀਤ ਸਿੰਘ ਵਲੋਂ ਕਾਲਜ 'ਚ ਸਨਮਾਨਿਤ ਕੀਤਾ ਗਿਆ | ਕਾਲਜ ਦੇ ਚੈਅਰਮੇਨ ਤਰਸੇਮ ਸੈਣੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਚਾਂਦੀ ਦੇ ਤਗਮੇ ਜਿੱਤਣ 'ਤੇ ਵਧਾਈ ਦਿੰਦੇ ਹੋਏ ਭਵਿੱਖ ਵਿਚ ਅਜਿਹੇ ਹੋਰ ਕੈਂਪਾਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਤੇ ਪ੍ਰਾਪਤੀਆਂ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਯੋਗ ਅਗਵਾਈ ਦੇਣ ਵਾਲੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਅਕਾਲੀ ਦਲ ਦੇ ਦੋ ਤੇ ਕਾਂਗਰਸ ਦੇ ਇਕ ਉਮੀਦਵਾਰ ਦੇ ਕਾਗਜ਼ ਰੱਦ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਡਕੌਂਦਾ 'ਚ ਸਾਲਾਨਾ ਸਪੋਰਟਸ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।