03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਿਆਸੀ ਦਬਾਅ ਨਾਲ ਹਾਲਾਤ ਖ਼ਰਾਬ ਕੀਤੇ ਜਾ ਰਹੇ-ਸ਼ੈਰੀ ਰਿਆੜ

ਅਜੀਤ ਡੈਸਕ 07-12-2025
ਸਨੌਰ, 6 ਦਸੰਬਰ (ਸੋਖਲ)-ਕਾਂਗਰਸ ਦੇ ਸੀਨੀਅਰ ਲੀਡਰ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਮੌਜੂਦਾ ਹਾਲਾਤਾਂ 'ਤੇ ਤਿੱਖੀ ਪ੍ਰਤੀਕਿ੍ਆ ਦਿੱਤਿਆਂ ਆਮ ਆਦਮੀ ਪਾਰਟੀ 'ਤੇ ਗੁੰਡਾਗਰਦੀ ਅਤੇ ਦਬਾਅ ਦੀ ਰਾਜਨੀਤੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ 'ਆਪ' ਵਲੋਂ ਲੋਕਤੰਤਰਿਕ ਮਰਿਆਦਾਵਾਂ ਨੂੰ ਪਾਸੇ ਰੱਖ ਕੇ ਖੁੱਲ੍ਹਾ ਬਦਸਲੂਕੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਦੀ ਕਾਂਗਰਸ ਪਾਰਟੀ ਨਿੰਦਾ ਕਰਦੀ ਹੈ | ਰਿਆੜ ਨੇ ਇਸ ਗੱਲ 'ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਕਾਂਗਰਸ ਦੇ ਦੋ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਵਲੋਂ ਇਸ ਗੰਭੀਰ ਮਾਮਲੇ 'ਤੇ ਖਾਮੋਸ਼ੀ ਸਵਾਲ ਖੜੇ੍ਹ ਕਰਦੀ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਹ ਚੁੱਪ ਇਹ ਇਸ਼ਾਰਾ ਕਰਦੀ ਹੈ ਕਿ ਸ਼ਾਇਦ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ 'ਆਪ' ਨਾਲ ਸਾਂਝ ਪਾ ਰਹੇ ਹਨ, ਜੋ ਕਾਰਗੁਜ਼ਾਰੀ ਤੇ ਸੰਗਠਨਕ ਇਕਜੁਟਤਾ ਦੋਵਾਂ ਲਈ ਚਿੰਤਾ ਦਾ ਵਿਸ਼ਾ ਹੈ |
ਪਿਛਲੀ ਖ਼ਬਰ ਮਹਾਰਾਜਾ ਹੀਰਾ ਸਿੰਘ ਦੇ 182ਵੇਂ ਜਨਮ ਦਿਨ ਮੌਕੇ ਕਰਵਾਇਆ ਜਾਵੇਗਾ ਸਮਾਗਮ-ਵਿਧਾਇਕ ਦੇਵ ਮਾਨ ਅਗਲੀ ਖ਼ਬਰ ਯੂ.ਪੀ. ਤੋਂ ਲਿਆਂਦੇ ਚੌਲਾਂ ਦੀਆਂ ਦੋ ਗੱਡੀਆਂ ਸਣੇ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।