15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਂਗਰਸ ਨੇ ਪਟਿਆਲਾ ਦਿਹਾਤੀ ਦੀਆਂ ਸਮੁੱਚੀਆਂ 17 ਸੀਟਾਂ 'ਤੇ ਨਾਮਜ਼ਦਗੀ ਕੀਤੀ ਦਾਖ਼ਲ

ਅਜੀਤ ਡੈਸਕ 06-12-2025
ਪਟਿਆਲਾ, 5 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦਿਹਾਤੀ ਖੇਤਰ ਵਿਚ ਕਾਂਗਰਸ ਨੇ ਕੁੱਲ 17 ਸੀਟਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ | ਇਸ ਮੌਕੇ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਸਾਰੇ ਨਾਮਜ਼ਦਗੀ ਪੱਤਰ ਕਾਨੂੰਨੀ ਲਾਗੂ ਪ੍ਰਕਿਰਿਆ ਅਨੁਸਾਰ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਦਾਖ਼ਲ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਲਈ ਚਲੈਲਾ ਤੋਂ ਰਣਧੀਰ ਸਿੰਘ, ਮੰਡੋੜ ਤੋਂ ਬਲਵਿੰਦਰ ਕੌਰ ਅਤੇ ਇਸ ਤੋਂ ਇਲਾਵਾ ਪੰਚਾਇਤ ਸੰਮਤੀ ਰੋਹਟੀ ਛੰਨਾ ਤੋਂ ਤੇਜਿੰਦਰ ਸਿੰਘ, ਮੰਡੋੜ ਤੋਂ ਜੋਗਿੰਦਰ ਸਿੰਘ, ਹਿਆਣਾ ਕਲਾ ਤੋਂ ਗੁਰਪ੍ਰੀਤ ਕੌਰ, ਕੈਦੂਪੁਰ ਤੋਂ ਸਵਰਨ ਕੌਰ, ਅਜਨੌਦਾ ਕਲਾਂ ਤੋਂ ਮਨਦੀਪ ਕੌਰ, ਆਲੋਵਾਲ ਤੋਂ ਬਿਮਲਾ ਦੇਵੀ, ਦੰਦਰਾਲਾ ਖਰੋੜ ਤੋਂ ਗੁਰਮੀਤ ਕੌਰ, ਸਿਉਣਾ ਤੋਂ ਰਮੇਸ਼ ਸਿੰਘ ਰਾਵਤ, ਬਾਬੂ ਸਿੰਘ ਕਾਲੋਨੀ ਤੋਂ ਮੁਲਾਇਮ ਸਿੰਘ ਰਾਣਾ, ਜੱਸੋਵਾਲ ਕੁਲਵੰਤ ਸਿੰਘ, ਰਣਜੀਤ ਨਗਰ ਤੋਂ ਸ਼ਾਲੂ ਸ਼ਰਮਾ, ਬਾਰਨ ਤੋਂ ਗੁਰਸੇਵਕ ਸਿੰਘ, ਲੰਗ ਤੋਂ ਰਣਜੀਤ ਸਿੰਘ, ਚਲੈਲਾ ਤੋਂ ਰਾਜਨ ਬਾਵਾ, ਫੱਗਣਮਾਜਰਾ ਤੋਂ ਪ੍ਰਗਟ ਸਿੰਘ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਵੱਡੇ ਫ਼ਰਕ ਨਾਲ ਜਿੱਤੇਗੀ ਚੋਣਾਂ- ਧਰਮਸੋਤ, ਨਿੱਕੂ, ਖਨੌੜਾ ਅਗਲੀ ਖ਼ਬਰ ਭਾਜਪਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ- ਡਾ. ਹਰਬੰਸ ਲਾਲ, ਸਿੱਧੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।