18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਾਭਾ 'ਚ ਗੋਲੀਬਾਰੀ, ਚਾਰ ਕਥਿਤ ਦੋਸ਼ੀ ਗਿ੍ਫ਼ਤਾਰ-ਇਕ ਫਰਾਰ

ਅਜੀਤ ਡੈਸਕ 04-12-2025
ਨਾਭਾ, 3 ਦਸੰਬਰ (ਕਰਮਜੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਅਤੇ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਦੀ ਦਿਸ਼ਾ-ਨਿਰਦੇਸ਼ ਹੇਠ, ਡੀ.ਐੱਸ.ਪੀ. ਨਾਭਾ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਨਾਭਾ ਪੁਲਿਸ ਨੇ ਗੋਲੀਬਾਰੀ ਦੀ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ¢ ਇਹ ਕਾਰਵਾਈ ਥਾਣਾ ਕੋਤਵਾਲੀ ਨਾਭਾ ਦੇ ਥਾਣਾ ਮੁਖੀ ਸਰਬਜੀਤ ਸਿੰਘ ਚੀਮਾ ਤੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਟੀਮ ਨੇ ਕੀਤੀ¢ ਸ਼ਿਕਾਇਤ ਕਰਤਾ ਜਰਨੈਲ ਸਿੰਘ ਉਰਫ਼ ਲਾਲੀ ਹੀਰਾ ਬਾਗ ਗਰਿੱਡ ਚÏਾਕ ਨਾਭਾ ਵਿਚ ਖੜਾ ਸੀ, ਜਦੋਂ ਚਿੱਟੀ ਸਵਿਫਟ ਡਿਜਾਇਰ ਕਾਰ ਵਿਚ ਸਵਾਰ ਹਰਦੀਪ ਸਿੰਘ ਗਰੇਵਾਲ, ਗੁਰਦੀਪ ਸਿੰਘ ਉਰਫ ਦੀਪੂ ਦੁਲੱਦੀ, ਦਵਿੰਦਰ ਸਿੰਘ ਅਤੇ ਜਗਸੀਰ ਸਿੰਘ ਉਥੇ ਪਹੁੰਚੇ¢ ਕਥਿਤ ਦੋਸ਼ੀਆਂ ਨੇ ਮੁੱਦਈ ਉੱਤੇ ਪਹਿਲਾਂ ਕੇਸ ਵਾਪਸ ਲੈਣ ਲਈ ਦਬਾਅ ਬਣਾਇਆ, ਪਰ ਇਨਕਾਰ ਕਰਨ 'ਤੇ ਹਰਦੀਪ ਸਿੰਘ ਨੇ ਪਿਸਤÏਲ ਨਾਲ ਉਸ ਨੂੰ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ¢ ਖ਼ੁਸ਼ਕਿਸਮਤੀ ਨਾਲ ਮੁੱਦਈ ਬਚ ਗਿਆ¢ ਹੱਥੋਪਾਈ ਦੌਰਾਨ ਪਿਸਤÏਲ ਜ਼ਮੀਨ 'ਤੇ ਡਿੱਗ ਪਿਆ, ਜਿਸ ਨੰੂ ਦੀਪੂ ਨੇ ਚੁੱਕ ਕੇ ਮੁੜ ਫਾਇਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੋਲੀ ਨਾ ਚੱਲੀ¢ ਸ਼ੋਰ ਸੁਣਕੇ ਲੋਕ ਇਕੱਠੇ ਹੋਣ ਲੱਗੇ, ਜਿਸ ਤੋਂ ਬਾਅਦ ਸਾਰੇ ਗੱਡੀ ਭਜਾ ਕੇ ਫਰਾਰ ਹੋ ਗਏ¢ ਪੁਲਿਸ ਨੇ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਅਤੇ ਚਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਇੱਕ ਦੇਸੀ ਪਿਸਤÏਲ ਅਤੇ ਕਾਰ ਬਰਾਮਦ ਕੀਤੀ | ਰੋਹਿਤ ਉਰਫ਼ ਡਾਕਟਰ ਬੰਟੀ ਹਾਲੇ ਫਰਾਰ ਹੈ, ਜਿਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ¢ਪੁਲਿਸ ਨੇ ਕਿਹਾ ਕਿ ਅਪਰਾਧਿਕ ਤੱਤਾਂ ਵਿਰੁੱਧ ਕੜੀ ਕਾਰਵਾਈ ਅਗੇ ਵੀ ਜਾਰੀ ਰਹੇਗੀ¢
ਪਿਛਲੀ ਖ਼ਬਰ ਬਲਾਕ ਪਟਿਆਲਾ-3 ਨੇ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: ਮੁੱਖ ਜ਼ਿੰਮੇਵਾਰੀ ਨਿਭਾਉਣ ਵਾਲੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੋ ਦਿਨਾਂ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।