ਭਾਦਸੋਂ, 3 ਦਸੰਬਰ (ਪ੍ਰਦੀਪ ਦੰਦਰਾਲਾ)-ਸੂਬੇ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਟੌਹੜਾ ਜ਼ੋਨ ਲਈ ਕਾਂਗਰਸ ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਰਹੇ ਮਹੰਤ ਹਰਵਿੰਦਰ ਸਿੰਘ ਖਨੌੜਾ ਦੇ ਸਪੁੱਤਰ ਕੁੰਵਰਪ੍ਰਤਾਪ ਸਿੰਘ ਖਨੌੜਾ ਨੂੰ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ | ਇੱਥੇ ਇਹ ਗੱਲ ਦੱਸਣਯੋਗ ਹੈ ਕਿ ਮਹੰਤ ਖਨੌੜਾ ਪਿਛਲੇ ਕਈ ਸਾਲਾਂ ਤੋਂ ਸਿਆਸੀ ਰੁਤਬਾ ਹੋਣ ਕਰਕੇ ਐਡ. ਕੁੰਵਰਪ੍ਰਤਾਪ ਸਿੰਘ ਖਨੌੜਾ ਕਾਂਗਰਸ ਪਾਰਟੀ ਵਲੋਂ ਟਿਕਟ ਦਿੱਤੀ ਜਾ ਰਹੀ ਹੈ | 25 ਸਾਲਾ ਨੌਜਵਾਨ ਆਗੂ ਕੁੰਵਰਪ੍ਰਤਾਪ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਕਰਨ ਦੇ ਨਾਲ-ਨਾਲ ਤੀਰ-ਅੰਦਾਜ਼ੀ 'ਚ ਨੈਸ਼ਨਲ ਪੱਧਰ 'ਤੇ ਲਗਾਤਾਰ 3 ਵਾਰ ਸੋਨ ਤਗਮਾ ਹਾਸਲ ਕਰ ਚੁੱਕਿਆ ਹੈ | ਗੱਲਬਾਤ ਕਰਦਿਆਂ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦੀ ਕੀਤੀ ਗਈ ਸਿਆਸਤ 'ਚ ਸੇਵਾ ਨੂੰ ਦੇਖਦਿਆਂ ਕੁੰਵਰਪ੍ਰਤਾਪ ਸਿੰਘ ਖਨੌੜਾ ਨੂੰ ਚੋਣ ਲੜਾਈ ਜਾ ਰਹੀ ਹੈ |