30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪੰਚਾਇਤ ਸੰਮਤੀ ਚੋਣਾਂ-ਨਾਮਜ਼ਦਗੀਆਂ ਦੇ ਦੂਜੇ ਦਿਨ ਵੀ ਕੋਈ ਨਾਮਜ਼ਦਗੀ ਪੱਤਰ ਨਹੀਂ ਹੋਇਆ ਦਾਖ਼ਲ- ਐੱਸ.ਡੀ.ਐੱਮ.

ਅਜੀਤ ਡੈਸਕ 03-12-2025
ਰਾਜਪੁਰਾ, 2 ਦਸਬੰਰ (ਜੀ.ਪੀ. ਸਿੰਘ)-ਪੰਜਾਬ ਸੂਬੇ ਅੰਦਰ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਮਜਦਗੀਆਂ ਦਾਖ਼ਲ ਕਰਵਾਉਣ ਦੇ ਦੂਜੇ ਦਿਨ ਵੀ ਕਿਸੇ ਪਾਰਟੀ ਅਤੇ ਅਜਾਦ ਤੌਰ 'ਤੇ ਚੋਣ ਲੜਣ ਵਾਲੇ ਉਮੀਦਵਾਰ ਨੇ ਆਪਣਾ ਨਾਮਜਦਗੀ ਪੱਤਰ ਦਾਖ਼ਲ ਨਹੀਂ ਕਰਵਾਇਆ | ਅੱਜ ਨਾਮਜਦਗੀਆਂ ਭਰਨ ਦੇ ਸਮੇਂ 3 ਵਜੇ ਤੋਂ ਬਾਅਦ 'ਅਜੀਤ' ਦੇ ਪ੍ਰਤੀਨਿਧੀ ਨਾਲ ਗਲਬਾਤ ਕਰਦਿਆਂ ਐੱਸ. ਡੀ. ਐੱਮ. ਕਮ ਚੋਣ ਅਧਿਕਾਰੀ ਨਮਨ ਮਾਰਕਨ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਅਜੇ ਵੀ 3 ਅਤੇ 4 ਦਸੰਬਰ ਨੂੰ ਨਾਮਜੱਦਗੀਆਂ ਭਰੀਆਂ ਜਾ ਸਕਦੀਆਂ ਹਨ ਤੇ ਪੰਜਾਬ ਸਰਕਾਰ ਪੂਰਨ ਅਮਨ ਸ਼ਾਂਤੀ ਅਤੇ ਇਮਾਨਦਾਰੀ ਨਾਲ ਚੋਣਾਂ ਕਰਵਾਉਣ ਲਈ ਬਚਨਬੱਧ ਹੈ | ਰਾਜਪਰਾ ਹਲਕੇ 'ਚ 15 ਜੋਨਾਂ ਵਿਚ ਪੰਚਾਇਤ ਸੰਮਤੀ ਦੀ ਚੋਣ ਹੋਣੀ ਹੈ ਤੇ ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਮਜੱਦਗੀ ਪੱਤਰ ਪੂਰੀ ਤਰ੍ਹਾਂ ਨਾਲ ਪੜ੍ਹ ਕੇ ਅਤੇ ਧਿਆਨ ਨਾਲ ਭਰ ਕੇ ਲਿਆਉਣ ਤਾਂ ਕਿ ਕਿਸੇ ਵੀ ਸੰਭਾਵੀ ਉਮੀਦਵਾਰ ਨੂੰ ਕਿਸੇ ਤਰ੍ਹਾਂ ਦਾ ਪ੍ਰੇਸ਼ਾਨੀ ਦਾ ਸਾਹਮਣਾ ਨਾਂਹ ਕਰਨਾ ਪਵੇ |
ਪਿਛਲੀ ਖ਼ਬਰ ਆਲ ਇੰਡੀਆ ਮੀਆਂਵਾਲੀ ਬਰਾਦਰੀ ਦਾ ਸਾਲਾਨਾ ਸਮਾਗਮ 14 ਨੂੰ - ਜੁਨੇਜਾ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮੀਰਾਂਪੁਰ 'ਚ ਵਿਸ਼ਵ ਐੱਚ. ਆਈ. ਵੀ. ਏਡਜ਼ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।