30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਅਕਾਲੀ ਦਲ ਸੁਤੰਤਰ ਵਲੋਂ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਰੋਸ ਧਰਨਾ

ਅਜੀਤ ਡੈਸਕ 03-12-2025
ਨਾਭਾ, 2 ਦਸੰਬਰ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਵਿਚ ਨਾਭਾ ਬੌੜਾਂ ਗੇਟ ਵਿਖੇ ਲੰਮੇ ਅਰਸੇ ਤੋਂ ਹੋ ਰਹੇ ਰੋਹਟੀ ਦੇ ਪੁਲ ਤੋਂ ਲੈ ਕੇ ਦੁਲੱਦੀ ਤੱਕ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਅਚਾਨਕ ਗਈਆਂ ਜਾਨਾਂ ਨੂੰ ਜਾਪ ਕਰਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ ਤੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਕਰੀਬਨ 15-18 ਦਿਨ ਪਹਿਲਾਂ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੀਆਂ ਹੇਠ ਲਿਖੀਆਂ ਮੰਗਾਂ ਵੱਲ ਧਿਆਨ ਦੇ ਕੇ ਸੰਬੰਧਿਤ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਕੇ ਇਨ੍ਹਾਂ ਦਾ ਹੱਲ ਕਰਵਾਇਆ ਜਾਵੇ, ਪਰ ਜਦੋਂ ਨਾ ਸਾਡੀ ਸੁਣਵਾਈ ਹੋਈ ਤਾਂ ਅਸੀਂ ਲੋਕਾਂ ਨੂੰ ਤੰਗ ਕਰਨ ਲਈ ਮਜਬੂਰ ਹੋਏ ਹਾਂ ਦੁਬਾਰਾ ਅਸੀਂ ਫਿਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਅੱਜ ਦੇ ਧਰਨੇ ਤੋਂ ਬਾਅਦ ਇਹ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਕਾਲੀ ਦਲ ਸੁਤੰਤਰ ਲੜੀਵਾਰ ਧਰਨੇ ਲਈ ਮਜਬੂਰ ਹੋਵੇਗਾ | ਉਨ੍ਹਾਂ ਕਿਹਾ ਕਿ ਮੰਗਾਂ 'ਚ ਰੋਹਟੀ ਦੇ ਪੁਲਾਂ ਤੋਂ ਲੈ ਕੇ ਦੁਲੱਦੀ ਗੇਟ ਕਚਹਿਰੀਆਂ ਤੱਕ ਡਿਵਾਈਡਰ 'ਤੇ ਚਿੱਟੀ ਤੇ ਪੀਲੀ ਪੱਟੀ ਲਾਉਣ, ਰੋਹਟੀ ਪੁਲ ਤੋਂ ਲੈ ਕੇ ਦੁਲੱਦੀ ਤੱਕ ਨਜਾਇਜ਼ ਕਬਜ਼ੇ ਹਟਾ ਕੇ ਸੜਕ ਨੂੰ ਖਾਲੀ ਕਰਾਉਣ, ਸਕੂਲੀ ਬੱਸਾਂ ਦੀ ਪ੍ਰਸ਼ਾਸਨ ਵਲੋਂ ਚੈਕਿੰਗ ਕਰਾ ਕੇ ਪ੍ਰਾਈਵੇਟ ਸਕੂਲਾਂ ਤੋਂ ਸਖ਼ਤੀ ਨਾਲ ਸੁਧਾਰ ਕਰਾਉਣ ਸੰਬੰਧੀ ਆਦਿ ਸ਼ਾਮਿਲ ਹਨ | ਇਸ ਸੰਬੰਧੀ ਮੰਗਾਂ ਨੂੰ ਲੈ ਕੇ ਅਕਾਲੀ ਦਲ ਸੁਤੰਤਰ ਵਲੋਂ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਅਮਰੀਕ ਸਿੰਘ, ਹਰਬੰਤ ਸਿੰਘ ਖੱਟੜਾ, ਹੈਪੀ ਸੁੱਖੇਵਾਲ, ਰਘਵੀਰ ਨੌਹਰਾ, ਬਿੱਲੂ ਸਹੌਲੀ, ਹਰਦੀਸ਼ ਸਿੰਘ ਸਹੌਲੀ, ਸੁਰਜੀਤ ਬਾਪੁਰ, ਮੁਖ਼ਤਿਆਰ ਸਿੰਘ ਮੁਸਲਮਾਨਾਂ ਖੇੜੀ, ਹਰਬੰਸ ਸਿੰਘ ਮੰਡੌੜ, ਹਰਬੰਸ ਸਿੰਘ ਭੋੜੇ, ਬਿੰਦਾ ਵਿਰਕ, ਜਗਮੀਤ ਸਿੰਘ ਕਾਮਰੇਡ, ਅਮਰ ਸਿੰਘ ਅਮਰ ਭੰਗੂ, ਦਰਸ਼ਨ ਸਿੰਘ ਲੁਬਾਣਾ ਤੇ ਜੈਬਾ ਰਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸੀ ਆਗੂ ਜਗਬੀਰ ਸਿੰਘ ਤਰਖੇੜੀ ਖ਼ੁਰਦ ਹੋਏ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ 'ਚ ਕੰਨਾਂ ਦੇ ਮੁਫ਼ਤ ਟੈਸਟ ਅਤੇ ਕੰਨ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।