28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਕੂਲ ਆਫ ਐਮੀਨੈਂਸ ਮੰਡੌਰ 'ਚ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 21-11-2025
ਨਾਭਾ, 20 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨੇੜਲੇ ਪਿੰਡ ਮੰਡੌਰ ਸਥਿਤ ਸਕੂਲ ਸਕੂਲ ਆਫ ਐਮੀਨੈਂਸ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਜੋ ਕਿ ਗੁਰੂ ਜੀ ਦੇ ਜੀਵਨ ਅਤੇ ਬਾਣੀ 'ਤੇ ਆਧਾਰਤ ਹੈ | ਇਹ ਚਿੱਤਰ ਪ੍ਰਦਰਸ਼ਨੀ ਸਦੀ ਦੇ ਮਹਾਨ ਚਿੱਤਰਕਾਰ ਸਵਰਗੀ ਤਰਲੋਕ ਸਿੰਘ ਸੂਬਾ ਪੱਧਰੀ ਚਿੱਤਰਕਾਰ ਵਲੋਂ ਬਣਾਈਆਂ ਗਈਆਂ | ਪੇਂਟਿੰਗਾਂ ਸੰਬੰਧੀ ਉਨ੍ਹਾਂ ਦੇ ਪੁੱਤਰ ਜੋਤਇੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਪਾਲ ਕੌਰ ਵਲੋਂ ਇਸ ਸਕੂਲ 'ਚ ਪਹੁੰਚ ਕੇ ਵਿਦਿਆਰਥੀਆਂ ਨੂੰ ਸ਼ਹੀਦੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਸਿੰਘ ਨਾਮਧਾਰੀ ਉੱਘੇ ਚਿੱਤਰਕਾਰ ਵੀ ਪਹੁੰਚੇ | ਸਕੂਲ ਪਿ੍ੰਸੀਪਲ ਜਸਪਾਲ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਐਸ.ਐਮ.ਸੀ. ਕਮੇਟੀ ਚੇਅਰਮੈਨ ਕਰਨੈਲ ਸਿੰਘ, ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਟਰਾਲੀ ਦੇ ਲੱਭੇ ਸਾਮਾਨ ਦਾ- ਪੰਕਜ ਪੱਪੂ ਨੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਤੋਂ ਵੱਟਿਆ ਪਾਸਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ 50 ਲੱਖ ਰੁਪਏ ਕੀਤੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।