17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਖੱਬੇ ਪੱਖੀ ਪਾਰਟੀਆਂ ਹੀ ਦੇਸ਼ ਨੂੰ ਬਰਬਾਦੀ ਤੋਂ ਬਚਾ ਸਕਦੀਆਂ ਹਨ-ਧਾਲੀਵਾਲ, ਗਦਾਈਆ

ਅਜੀਤ ਡੈਸਕ 20-11-2025
ਨਾਭਾ, 19 ਨਵੰਬਰ (ਜਗਨਾਰ ਸਿੰਘ ਦੁਲੱਦੀ)-ਆਜ਼ਾਦੀ ਤੋਂ ਬਾਅਦ ਦੇਸ਼ ਦੇ ਲੋਕਾਂ ਲਈ ਖ਼ੁਸ਼ਹਾਲੀ ਤੇ ਉਨ੍ਹਾਂ ਦੀ ਬਿਹਤਰ ਜ਼ਿੰਦਗੀ ਲਈ, ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਨੌਜਵਾਨਾ, ਵਿਦਿਆਰਥੀਆਂ, ਔਰਤਾਂ, ਦੀਆਂ ਮੁਸ਼ਕਿਲਾਂ ਦੇ ਹੱਲ ਲਈ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਅਨੇਕਾਂ ਅੰਦੋਲਨ ਕੀਤੇ ਗਏ ਹਨ ਅਤੇ ਇਨ੍ਹਾਂ ਅੰਦੋਲਨਾਂ ਦੌਰਾਨ ਜੇਲ੍ਹਾਂ ਵੀ ਕੱਟੀਆਂ, ਬਹੁਤ ਸਾਰੇ ਸਾਥੀ ਸ਼ਹੀਦ ਵੀ ਕਰਵਾਏ, ਕਮਿਊਨਿਸਟ ਪਾਰਟੀਆਂ ਵੱਖ-ਵੱਖ ਸੂਬਿਆ ਵਿਚ ਸੱਤਾਂ 'ਚ ਵੀ ਰਹੀਆਂ ਤੇ ਹੁਣ ਵੀ ਹਨ, ਸੱਤਾ ਹੁੰਦਿਆਂ ਵੀ ਇਮਾਨਦਾਰੀ ਸਰਕਾਰਾਂ ਚਲਾਈਆਂ, ਕੇਂਦਰੀ ਸੱਤਾਂ 'ਚ ਵੀ ਭਾਗੀਦਾਰੀ ਰਹੀਂ, ਇਕ ਵੀ ਕਮਿਊਨਿਸਟ ਆਗ ਭਿ੍ਸ਼ਟਾਚਾਰ ਦੇ ਕੇਸ 'ਚ ਜੇਲ੍ਹ ਨਹੀਂ ਗਿਆ ਇਸ ਲਈ ਖੱਬੀਆਂ ਪਾਰਟੀਆਂ ਨੂੰ ਸਬੂਤ ਕਰਨਾ ਚਾਹੀਦਾ ਹੈ ਤੇ ਇਹ ਹੀ ਦੇਸ਼ ਨੂੰ ਬਰਬਾਦੀ ਤੋਂ ਬਚਾ ਸਕਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਸਕੱਤਰੇਤ ਮੈਂਬਰਾਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਸੀ.ਪੀ.ਆਈ. ਤਹਿਸੀਲ ਨਾਭਾ ਦੇ ਇਜਲਾਸ ਜੋ ਕਿ ਕਾਮਰੇਡ ਦੀਪ ਚੰਦ ਹੰਸ ਤੇ ਕਾਮਰੇਡ ਬਲਜੀਤ ਕੌਰ ਗਦਾਈਆ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਸ਼ਾਮਿਲ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਹ ਇਜਲਾਸ ਡਾ. ਭੀਮ ਰਾਓ ਅੰਬੇਡਕਰ ਚੈਰੀਟੇਬਲ ਟਰੱਸਟ ਬੌੜਾਂ ਵਿਖੇ ਹੋਇਆ ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਬਰਾਂਚਾਂ ਵਿਚੋਂ ਚੁਣੇ ਹੋਏ ਨੁਮਾਇੰਦਿਆਂ ਨੇ ਭਾਗ ਲਿਆ | ਇਸ ਮੌਕੇ ਤਹਿਸੀਲ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਬਰਪੁਰ ਵਲੋਂ ਤਿੰਨ ਸਾਲਾਂ ਦੇ ਕੰਮਕਾਰਾਂ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਉਸਾਰੂ ਸੁਝਾਵਾਂ, ਕੁਝ ਵਾਧਿਆ ਸਮੇਤ ਸ਼ਾਮਿਲ ਨੁਮਾਇੰਦਿਆਂ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ, ਉਪਰੰਤ ਸਰਬਸੰਮਤੀ ਨਾਲ 13 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ 'ਚ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਸੋਹਣ ਸਿੰਘ ਸਿੱਧੂ, ਦੀਪ ਚੰਦ ਹੰਸ ਨਾਭਾ, ਬਲਦੇਵ ਸਿੰਘ ਬਾਬਰਪੁਰ, ਮਹਿੰਦਰਜੀਤ ਸਿੰਘ ਨਾਭਾ, ਰਾਜਿੰਦਰ ਸਿੰਘ ਕਕਰਾਲਾ, ਬੱਗਾ ਸਿੰਘ ਗਲਵੱਟੀ, ਸ਼ਮਸ਼ੇਰ ਖਾਨ ਸਾਧੋਹੇੜੀ, ਲਵਪ੍ਰੀਤ ਖਾਨ ਸਾਧੋਹੇੜੀ, ਰੌਸ਼ਨ ਸਿੰਘ ਫ਼ੌਜੀ ਕਿਸ਼ਨਗੜ੍ਹ, ਬਲਜੀਤ ਕੌਰ ਗਦਾਈਆ, ਜੋਰਾਂ ਸਿੰਘ ਮਲਕੋ, ਅਮਨਦੀਪ ਕੌਰ ਕਕਰਾਲਾ ਆਦਿ ਸਾਥੀ ਚੁਣੇ ਗਏ | ਇਸ ਤਹਿਸੀਲ ਕਮੇਟੀ ਨੇ ਤਿੰਨ ਸਾਲਾਂ ਲਈ ਸੋਹਣ ਸਿੰਘ ਸਿੱਧੂ ਨੂੰ ਸਕੱਤਰ, ਰਾਜਿੰਦਰ ਸਿੰਘ ਕਕਰਾਲਾ, ਬਲਜੀਤ ਕੌਰ ਗਦਾਈਆ ਦੋਨਾਂ ਨੂੰ ਮੀਤ ਸਕੱਤਰ ਚੁਣਿਆ ਅਤੇ ਦੀਪ ਚੰਦ ਹੰਸ ਨਾਭਾ ਨੂੰ ਸ਼ਹਿਰੀ ਸਕੱਤਰ ਚੁਣਿਆ ਗਿਆ |
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਹਿਬਾਜ਼ਪੁਰਾ ਖੇਡ ਗਰਾਊਾਡ ਨੂੰ ਆਧੁਨਿਕ ਤਕਨੀਕ ਨਾਲ ਬਣਾਉਣ ਦੇ ਕਾਰਜ ਦੀ ਆਰੰਭਤਾ... ਅਗਲੀ ਖ਼ਬਰ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸਾਫਟਬਾਲ 'ਚ ਪਟਿਆਲਾ ਨੇ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।