29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼ੁੱਧ ਵਾਤਾਵਰਨ ਲਈ ਬੂਟੇ ਲਗਾਉਣਾ ਹਰ ਇਨਸਾਨ ਦਾ ਫਰਜ਼-ਸ੍ਰੀ ਗੁਰੂ ਨਾਨਕ ਮਿਸ਼ਨ <br/>

ਅਜੀਤ ਡੈਸਕ 19-07-2025
ਪਟਿਆਲਾ, 18 ਜੁਲਾਈ (ਮਨਦੀਪ ਸਿੰਘ ਖਰੌੜ)-ਸ੍ਰੀ ਗੁਰੂ ਨਾਨਕ ਪਾਣੀ ਬਚਾਓ ਦਰਖਤ ਲਗਾਓ ਮਿਸ਼ਨ ਪੰਜਾਬ ਨੇ ਬਲਕਾਰ ਸਿੰਘ ਕਾਨਾਹੇੜੀ ਦੀ ਅਗਵਾਈ ਵਿਚ ਪਿੰਡ ਕਾਨਾਹੇੜੀ ਵਿਚ 200 ਬੂਟੇ ਵੰਡੇ | ਮਿਸ਼ਨ ਵਲੋਂ ਸਾਰੀਆਂ ਸਮਾਜਸੇਵੀ ਜਥੇਬੰਦੀਆਂ ਦਾ ਬੂਟੇ ਲਗਾਉਣ ਸੰਬੰਧੀ ਧੰਨਵਾਦ ਕੀਤਾ ਗਿਆ ਕਿਉਂਕਿ ਇਹ ਕਾਰਜ ਇਨਸਾਨੀ ਅਤੇ ਪਸ਼ੂ ਪੰਛੀਆਂ ਦੀ ਜ਼ਿੰਦਗੀ ਲਈ ਇਕ ਅਹਿਮ ਕਾਰਜ ਹੈ | ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਹੱਦ ਤੱਕ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ | ਇਸ ਕਾਰਜ ਵਿਚ ਕਿਸੇ ਇਕ ਸੰਸਥਾ ਨਾਲ ਕੁਝ ਨਹੀਂ ਬਣਦਾ ਸਗੋਂ ਹਰ ਇਕ ਇਨਸਾਨ ਨੂੰ ਆਪਣਾ ਫ਼ਰਜ਼ ਸਮਝਦੇ ਹੋਏ ਬੂਟੇ ਲਗਾਉਣ ਅਤੇ ਪਾਲਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਇਸ ਵਾਰ ਜੰਗਲਾਤ ਮਹਿਕਮੇ ਨੇ ਨਰੇਗਾ ਵਰਕਰਾਂ ਤੋਂ ਵੀ ਵੱਧ ਤੋਂ ਵੱਧ ਬੂਟੇ ਲਗਵਾਏ ਹਨ ਜੋ ਕਿ ਇਕ ਵਧੀਆ ਉਪਰਾਲਾ ਹੈ | ਇਸ ਮੌਕੇ ਬਲਕਾਰ ਸਿੰਘ ਕਾਨਾਹੇੜੀ, ਗੁਰਤੇਜ ਸਿੰਘ ਸਰਪੰਚ, ਗਗਨਦੀਪ ਸਿੰਘ ਨੇ ਕਿਹਾ ਕਿ ਜੰਗਲਾਤ ਮਹਿਕਮੇ ਦੇ ਸਟਾਫ਼ ਦੇ ਸਦਕਾ ਲੋਕ ਦਿਨ ਪ੍ਰਤੀ ਦਿਨ ਬੂਟੇ ਲਗਾਉਣ ਸੰਬੰਧੀ ਵਧੇਰੇ ਸੁਚੇਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਸੰਬੰਧੀ ਜ਼ਿਮੀਂਦਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜੋ ਕਿ ਫ਼ਸਲ ਨੂੰ ਛਾਵੇ ਤੋਂ ਬਚਾਉਣ ਲਈ ਬੂਟਿਆਂ ਨੂੰ ਖੇਤ ਦੀਆਂ ਵੱਟਾਂ 'ਤੇ ਬਰਦਾਸ਼ਤ ਨਹੀਂ ਕਰਦੇ | ਜ਼ਿਮੀਂਦਾਰ ਨੂੰ 2/3/5 ਕਰਮ ਦੇ ਰਸਤਿਆਂ ਨਾਲ ਬੂਟੇ ਲਗਾਉਣੇ ਚਾਹੀਦੇ ਹਨ | ਅੱਜ ਦੀ ਮੀਟਿੰਗ ਵਿਚ ਜਗਵਿੰਦਰ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ ਸੈਕਟਰੀ, ਜਗਦੀਸ ਸਿੰਘ, ਪਰਮਜੀਤ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ, ਰਜਿੰਦਰ ਸਿੰਘ, ਮੱਘਰ ਖਾਨ, ਹਰਨਾਮ ਸਿੰਘ ਖ਼ਾਲਸਾ, ਲਾਡੀ ਨੰਬਰਦਾਰ, ਗੋਲਡੀ ਕਾਹਨਾਹੇੜੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਤਿੰਨ ਦਿਨਾਂ ਸਾਵਣ ਉਤਸਵ ਦਾ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵਿਖੇ ਹੋਇਆ ਆਗਾਜ <br/> ਅਗਲੀ ਖ਼ਬਰ ਕ੍ਰੋਨਿਕ ਕਬਜ਼ ਦੇ ਨਤੀਜੇ ਕਾਫ਼ੀ ਗੰਭੀਰ ਹੋ ਸਕਦੇ ਹਨ-ਡਾ. ਹਿਤੇਂਦਰ ਸੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।