ਭਾਦਸੋਂ, 16 ਜੁਲਾਈ (ਗੁਰਬਖ਼ਸ਼ ਸਿੰਘ ਵੜੈਚ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਤਹਿਤ ਨਾਭਾ ਹਲਕੇ ਦੇ ਬਲਾਕ ਭਾਦਸੋਂ ਦੇ ਪਿੰਡ ਭੜੀ ਪਨੈਚਾ 'ਚ 50 ਲੱਖ ਰੁਪਏ ਦੀ ਲਾਗਤ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮਿੰਨੀ ਸਟੇਡੀਅਮ ਦਾ ਜਲਦ ਨਿਰਮਾਣ ਕੀਤਾ ਜਾਵੇਗਾ | ਪਿੰਡ ਵਾਸੀਆਂ ਦੀ ਸਹੂਲਤ ਲਈ 3 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਵੀ 'ਆਪ' ਸਰਕਾਰ ਵਲੋਂ ਬਣਾਇਆ ਜਾਵੇਗਾ | ਪਿੰਡ ਦੇ ਹੋਣਹਾਰ ਸਰਪੰਚ ਹਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਪਿੰਡ ਭੜੀ ਪਨੈਚਾ ਨੂੰ ਜੋ ਲੱਖਾਂ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਲਈ ਸਮੁੱਚੀ ਪੰਚਾਇਤ ਤੇ ਪਿੰਡ ਵਾਸੀ ਧੰਨਵਾਦੀ ਹਨ | ਇਸ ਮੌਕੇ ਸਰਬਜੀਤ ਸਿੰਘ ਖ਼ਾਲਸਾ ਪੰਚ, ਫਤਹਿਦੀਨ ਪੰਚ, ਹਰਵਿੰਦਰ ਕਾਲਾ ਭੜੀ, ਬਲਵਿੰਦਰ ਸਿੰਘ ਸੋਨੀ ਪੰਚ, ਕਰਮਜੀਤ ਕੌਰ ਬੈਨੀਪਾਲ ਪੰਚ, ਸਤਵੀਰ ਕੌਰ ਪੰਚ, ਸੁਦਾਗਰ ਸਿੰਘ ਜੱਗੀ, ਬਲਵੰਤ ਸਿੰਘ ਬੰਤਾ, ਸੋਹਣ ਲਾਲ ਭੜੀ, ਸੁਰਿੰਦਰ ਸਿੰਘ ਪ੍ਰਧਾਨ, ਪ੍ਰਗਟ ਸਿੰਘ, ਮਨਜੀਤ ਸਿੰਘ ਬਿੱਲੂ, ਗੁਰਸੇਵਕ ਸਿੰਘ, ਧਰਮ ਸਿੰਘ ਕਾਲਾ, ਲਖਵੀਰ ਸਿੰਘ ਮੰਡ, ਲਖਵੀਰ ਸਿੰਘ ਖੀਰਾ, ਤਰਲੋਚਨ ਸਿੰਘ ਬੜੀ, ਕੁਲਦੀਪ ਸਿੰਘ, ਪਲਵਿੰਦਰ ਸਿੰਘ, ਜੋਤੀ ਸਿੰਘ, ਰਜਿੰਦਰ ਸਿੰਘ ਇੰਗਲੈਂਡ, ਰਣਧੀਰ ਸਿੰਘ ਬਰਾੜ, ਗੱਗੀ ਸਿੰਘ ਇੰਗਲੈਂਡ, ਕੀਰਤ ਸਿੰਘ, ਮਨਿੰਦਰ ਸਿੰਘ, ਬਲਵਿੰਦਰ ਸਿੰਘ ਕਥਾਵਾਚਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ |