31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਰਕਾਰੀ ਐਲੀਮੈਂਟਰੀ ਸਕੂਲ ਬਖਸ਼ੀਵਾਲ ਵਿਖੇ ਲਗਾਇਆ ਯੋਗ ਕੈਂਪ

ਅਜੀਤ ਡੈਸਕ 17-07-2025
ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਐਲੀਮੈਂਟਰੀ ਸਕੂਲ ਬਖਸ਼ੀਵਾਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਟਿਆਲਾ-3 ਜਸਵਿੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਦਿਨਾਂ ਯੋਗ ਕੈਂਪ ਲਗਾਇਆ ਗਿਆ | ਕੈਲਾਸ਼ ਕੁਮਾਰ ਯੋਗਾ ਟਰੇਨਰ ਵਲੋਂ ਵਿਦਿਆਰਥੀਆਂ ਨੂੰ ਤਿੰਨ ਦਿਨ ਵੱਖ-ਵੱਖ ਆਸਣ ਕਰਵਾਏ ਗਏ ਅਤੇ ਬੱਚਿਆਂ ਵਿਚ ਉਤਸ਼ਾਹ ਦੇਖਿਆ ਗਿਆ | ਹਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ ਬਖਸ਼ੀਵਾਲ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ, ਚੰਗੀ ਜੀਵਨ ਸ਼ੈਲੀ, ਭੋਜਨ ਤੇ ਰੋਜ਼ਾਨਾ 20 ਤੋਂ 30 ਮਿੰਟ ਯੋਗ ਕਰਨਾ ਚਾਹੀਦਾ ਹੈ ਕਿਉਂਕਿ ਆਧੁਨਿਕ ਜੀਵਨ ਸ਼ੈਲੀ 'ਚ ਸਰੀਰਕ ਗਤੀਵਿਧੀਆਂ ਬਹੁਤ ਘਟ ਗਈਆਂ ਹਨ ਜਿਨ੍ਹਾਂ ਨਾਲ ਸਾਨੂੰ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਯੋਗ ਅਤੇ ਅੰਤਰ ਧਿਆਨ ਹੀ ਅਜਿਹੀਆਂ ਵਿਧੀਆਂ ਹਨ ਜਿਨ੍ਹਾਂ ਨਾਲ ਅਸੀਂ ਤਣਾਅ-ਮੁਕਤ ਹੋ ਸਕਦੇ ਹਾਂ | ਅੰਤ 'ਚ ਸਮੂਹ ਸਟਾਫ਼ ਵਲੋਂ ਕੈਲਾਸ਼ ਕੁਮਾਰ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਨਕਲੀ ਦੁੱਧ ਤਿਆਰ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇ : ਪਿ੍ਥੀਪਾਲ ਸਿੰਘ ਅਗਲੀ ਖ਼ਬਰ ਨਹਿਰੀ ਪਾਣੀ ਦੀ ਪਾਇਪਲਾਈਨ ਪਾਉਣ ਕਾਰਨ ਸੜਕਾਂ ਦੀਆਂ ਬਰਮਾਂ ਪੁੱਟੇ ਜਾਣ ਕਰਕੇ ਆਵਾਜਾਈ ਰਹੇਗੀ ਪ੍ਰਭਾਵਤ, ਲੋਕ ਪ੍ਰਸ਼ਾਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।